ਪਿੰਡ ਲੁੱਦਾ ਵਿਖੇ ਸ਼੍ਰੀ ਲੰਡੀ ਬੇਰੀ ਬਾਬਾ ਜੀ ਦਾ ਸਲਾਨਾਂ ਭੰਡਾਰਾ 30 ਮਈ ਨੂੰ ਮਨਾਇਆ ਜਾਵੇਗਾ

ਹੁਸ਼ਿਆਰਪੁਰ (ਭੁਪਿੰਦਰ ਸਿੰਘ) ਪਿੰਡ ਪੰਡੋਰੀ ਬਾਵਾ ਦਾਸ ਦੇ ਨਜ਼ਦੀਕ ਪੈਂਦੇ ਪਿੰਡ ਲੁੱਦਾ ਵਿਖੇ ਦਰਬਾਰ ਸ਼੍ਰੀ ਲੰਡੀ ਬੇਰੀ ਬਾਬਾ ਜੀ ਦਾ ਸਲਾਨਾਂ ਭੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀਰਵਾਰ ਨੂੰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਥਾਣੇਦਾਰ ਮਨਜੀਤ ਸਿੰਘ ਤੇ ਬਲਵਿੰਦਰ ਸਿੰਘ ਦੁਬਈ ਵਲੋਂ ਇਸ ਭੰਡਾਰੇ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਚਾਦਰ ਦੀ ਰਸਮ ਤੇ ਝੰਡਾ ਝੜਾਉਣ ਦੀ ਰਸਮ ਨਿਭਾਈ ਜਾਵੇਗੀ। ਉਪਰੰਤ ਨਕਾਲ ਪਾਰਟੀ ਵਲੋਂ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਇਸ ਭੰਡਾਰੇ ਵਿੱਚ ਪੰਜਾਬ ਦੀ ਮਸ਼ਹੂਰ ਦੋਗਾਣਾ ਜੋੜੀ ਸੁੱਖਾ ਅਤੇ ਸ੍ਰਿਸ਼ਟਾ ਦੇ ਸੰਗੀਤਕ ਗਰੁੱਪ ਵਲੋਂ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕਰਕੇ ਬਾਬਾ ਜੀ ਦੀ ਅਪਾਰ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਤੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਇਸ ਭੰਡਾਰੇ ਵਿੱਚ ਸਹਿਜੋਗੀ ਸੱਜਣ ਜਿਹਨਾ ਵਿੱਚ ਦਵਿੰਦਰ ਸਿੰਘ, ਪਰਮਜੀਤ ਸਿੰਘ, ਮੋਹਣ ਸਿੰਘ, ਦਿਲਬਾਗ ਸਿੰਘ, ਬੂਟਾ ਸਿੰਘ, ਗੁਰਨਾਮ ਸਿੰਘ,ਹੈਪੀ,ਚੱਤਵੰਨਤ ਸਿੰਘ, ਪਿਆਰਾਂ ਸਿੰਘ, ਭਗਤ ਸਿੰਘ, ਮਨਜੋਤ ਸਿੰਘ, ਰਾਜਵੀਰ ਸਿੰਘ, ਕਰਨਵੀਰ ਸਿੰਘ ਜੋ ਸਾਰੇ ਰਲ ਮਿਲ ਕੇ ਇਸ ਭੰਡਾਰੇ ਨੂੰ ਆਪਣੀ ਨੇਕ ਕਮਾਈ ਵਿਚੋਂ ਸਹਿਜੋਗ ਦੇ ਕੇ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਉਂਦੇ ਹਨ। ਇਸ ਮੌਕੇ ਅਖੀਰ ਦੇ ਵਿੱਚ ਥਾਣੇਦਾਰ ਮਨਜੀਤ ਸਿੰਘ ਤੇ ਬਲਵਿੰਦਰ ਸਿੰਘ ਦੁਬਈ ਵਾਲੇ ਵਲੋਂ ਸਮੂਹ ਸੰਗਤਾਂ ਨੂੰ ਬਾਬਾ ਜੀ ਦੇ ਸਲਾਨਾਂ ਭੰਡਾਰੇ ਦੀਆਂ ਵਧਾਈਆਂ ਦਿੰਦੇ ਹੋਏ ਬੇਨਤੀ ਕੀਤੀ ਕਿ ਇਸ ਸਲਾਨਾਂ ਭੰਡਾਰੇ ਵਿੱਚ ਪਹੁੰਚਣ ਦੀ ਕਿਰਪਾਲਤਾ ਜ਼ਰੂਰ ਕਰਨੀ ਹੈ। ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਤੇ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਭੰਡਾਰੇ ਵਿੱਚ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜ਼ਰ ਹੋਣਗੀਆਂ।
