ਪਿੰਡ ਸੁੰਨੜ ਕਲਾਂ ਵਿਖ਼ੇ ਬਾਬਾ ਸਿੱਧ ਚਾਨੋਂ ਬਲੀ ਦਾ ਸਾਲ 22 ਜੂਨ ਦਿਨ ਸ਼ਨੀਵਾਰ ਨੂੰ

ਨੂਰਮਹਿਲ (ਤੀਰਥ ਚੀਮਾ) ਪ੍ਰੈੱਸ ਨਾਲ ਗੱਲਬਾਤ ਕਰਦਿਆਂ ਚੈਨ ਰਾਮ ਬਾਘਾ ਸਾਬਕਾ ਸਰਪੰਚ ਪਿੰਡ ਸੁੰਨੜ , ਪੱਤਰਕਾਰ ਅਵਤਾਰ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਸਿੱਧ ਚਾਨੋਂ ਬਲੀ ਜੀ ਦਾ ਸਾਲ ਸਮੂਹ ਨਗਰ ਨਿਵਾਸੀ ਪਿੰਡ ਸੁੰਨੜ ਕਲਾਂ ਦੀ ਸੁੱਖ ਸ਼ਾਂਤੀ ਵਾਸਤੇ ਮਿਤੀ 22 ਜੂਨ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ 22 ਜੂਨ ਨੂੰ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਲੰਗਰ ਅਤੁੱਟ ਵਰਤਾਇਆ ਜਾਵੇਗਾ ਸਾਲ ਦਾ ਪ੍ਰੋਗਰਾਮ ਰਾਤ 9 ਵਜੇ ਤੋਂ ਭਗਤ ਦਿਲਦਾਰ ਐਂਡ ਪਾਰਟੀ ( ਦੁਸਾਂਝਾਂ ਵਾਲੇ ) ਸਾਲ ਦਾ ਪ੍ਰੋਗਰਾਮ ਪੇਸ਼ ਕਰਨਗੇ l 23 ਜੂਨ ਸਵੇਰੇ 8 ਵਜੇ ਤੋਂ 11 ਵਜੇ ਮੱਲਾਂ ਦਾ ਅਖਾੜਾ ਹੋਵੇਗਾ ਇਸ ਮੇਲੇ ਦੌਰਾਨ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਬਾਬਾ ਸਿੱਧ ਬਲੀ ਚਾਨੋਂ ਦੀ ਸਮਾਧ ਤੇ ਨਤਮਸਤਕ ਹੋਕੇ ਆਸ਼ੀਰਵਾਦ ਪ੍ਰਾਪਤ ਕਰਨਗੀਆਂ ਸੇਵਾਦਾਰ ਚੈਨ ਰਾਮ ਬਾਘਾ, ਅਵਤਾਰ ਚੰਦ ਨੇ ਦੱਸਿਆ ਕਿ ਬਾਬਾ ਸਿੱਧ ਬਲੀ ਜੀ ਦੀ ਵਿਸ਼ੇਸ਼ਤਾ ਇਹ ਹੈ ਕਿ ਜੋ ਵੀ ਸ਼ਰਧਾਲੂ ਬਾਬਾ ਜੀ ਦੇ ਦਰ ‘ਤੇ ਆਇਆ ਹੈ, ਉਸਦੀਆਂ ਮਨਤਾਂ ਪੂਰਨ ਹੋਈਆਂ ਹਨ, ਜਿਸ ਕਾਰਨ ਹਰ ਤੀਜੇ ਸਾਲ ਸੰਗਤ ਵਲੋਂ ਬਾਬਾ ਜੀ ਦੀ ਸਮਾਧ ‘ਤੇ ਮੇਲਾ ਲਗਾਇਆ ਜਾਂਦਾ ਹੈ।
