August 6, 2025
#Latest News

ਪਿੰਡ ਸੰਘੇ ਜਗੀਰ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਤੇ 19ਵਾਂ ਮਹਾਨ ਸੰਤ ਸੰਮੇਲਨ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ

ਨੂਰਮਹਿਲ, 13 ਫਰਵਰੀ (ਤੀਰਥ ਚੀਮਾ) ਡਾ.ਬੀ.ਆਰ.ਅੰਬੇਡਕਰ ਮਿਸ਼ਨ ਸੁਸਾਇਟੀ ,ਐਨ.ਆਰ.ਆਈ ਵੀਰ ਅਤੇ ਗ੍ਰਾਮ ਪੰਚਾਇਤ ਪਿੰਡ ਸੰਘੇ ਜਗੀਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ , ਭਾਰਤੀ ਸਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਅਤੇ ਰਵਿਦਾਸੀਆ ਧਰਮ ਨੂੰ ਸਮਰਪਿਤ 19ਵਾਂ ਮਹਾਨ ਸੰਤ ਸੰਮੇਲਨ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ। 11 ਫਰਵਰੀ ਦਿਨ ਐਤਵਾਰ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਸਜਾਇਆ ਗਿਆ। ਇਸ ਸੰਤ ਸੰਮੇਲਨ ਤੇ ਗੱਦੀ ਨਸ਼ੀਨ 108 ਸੰਤ ਸ਼੍ਰੀ ਨਿਰੰਜਨ ਦਾਸ ਜੀ ਮਹਾਰਾਜ ਸੱਚਖੰਡ ਬੱਲਾ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੌਕੇ ਪ੍ਰੇਮ ਲਤਾ ਮਿਸ਼ਨਰੀ ਕਲਾਕਾਰ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਤੇ ਡਾ.ਭੀਮ ਰਾਓ ਅੰਬੇਦਕਰ ਮਿਸ਼ਨਰੀ ਗੀਤ ਗਾ ਕੇ ਹਾਜ਼ਰੀ ਲਗਾਈ। ਕਸ਼ਮੀਰੀ ਲਾਲ ਸਰਪੰਚ ਤੇ ਚੇਅਰਮੈਂਨ , ਪ੍ਰੇਮ ਲਾਲ ਪ੍ਰਧਾਨ , ਹਰਬੰਸ ਲਾਲ ਸੈਕਟਰੀ , ਤਰਸੇਮ ਸੰਘਾ , ਬਲਵੀਰ ਚੰਦ , ਹਰਬੰਸ ਲਾਲ ਹੈੱਡ ਗ੍ਰੰਥੀ , ਦੀਪ ਕੁਮਾਰ ਇੱਟਲੀ , ਲਖਵਿੰਦਰ ਪਾਲ , ਉਮ ਪ੍ਰਕਾਸ਼ ਮੰਗਾ , ਚਮਨ ਲਾਲ , ਚਰਨ ਦਾਸ ਹੰਸ ਰਾਜ , ਗੁਰਮੇਲ ਚੁੰਬਰ ਬਸਪਾ ਜਰਨਲ ਸਕੱਤਰ ਪੰਜਾਬ , ਸ਼੍ਰੀ ਦੇਵ ਰਾਜ ਸੁੰਮਨ ਬਸਪਾ ਪ੍ਰਧਾਨ ਵਿਧਾਨ ਸਭਾ ਹਲਕਾ ਨਕੋਦਰ , ਜਗਦੀਸ਼ ਸ਼ੇਰਪੁਰੀ ਬਸਪਾ ਪ੍ਰਧਾਨ ਦਿਹਾਤੀ ਜਿਲਾ ਜਲੰਧਰ ,ਨਰਿੰਦਰ ਭੰਡਾਲ ਬਸਪਾ ਪ੍ਰੈਸ ਸਕੱਤਰ ਵਿਧਾਨ ਸਭਾ ਹਲਕਾ ਨਕੋਦਰ , ਹੰਸ ਰਾਜ ਸਿੱਧੂ ਸਾਬਕਾ ਪ੍ਰਧਾਨ ਬਸਪਾ ਨਗਰ ਕੌਂਸਲ ਨੂਰਮਹਿਲ , ਬਲਵੀਰ ਚੰਦ ਕੌਲਧਾਰ ਅਤੇ ਪਿੰਡਾਂ ਤੇ ਸ਼ਹਿਰਾਂ ਵਿੱਚੋ ਹਜ਼ਾਰਾਂ ਦੀ ਗਿਣਤੀ ਵਿਚ ਸੰਤ ਸੰਮੇਲਨ ਹਾਜ਼ਰ ਸਨ। ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ l

Leave a comment

Your email address will not be published. Required fields are marked *