ਪੀਡੀਐਮ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਦਾ ਦਸਵੀਂ ਕਲਾਸ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ

ਗੜ੍ਹਸ਼ੰਕਰ (ਹੇਮਰਾਜ ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਰਚ 2024 ਦੇ 10ਵੀ ਕਲਾਸ ਦੇ ਨਤੀਜੇ ਵਿੱਚ ਪੀਡੀਐਮ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਦੇ ਵਿਦਿਆਰਥੀ ਪਹਿਲੀ ਪੁਜੀਸ਼ਨ ਵਿੱਚ ਪਾਸ ਹੋਏ। ਜਿਸ ਨਾਲ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਦਸਵੀਂ ਕਲਾਸ ਵਿੱਚ ਹਰਪ੍ਰੀਤ ਕੌਰ ਪੁੱਤਰੀ ਸ਼ਿਵ ਕੁਮਾਰ ਨੇ 594/650, 91.3%, ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਹਰਪ੍ਰੀਤ ਪੁੱਤਰ ਸੁਰਿੰਦਰ ਨੇ 573/650, 88.1% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਸੁਮਿਤ ਚੌਧਰੀ ਪੁੱਤਰ ਸੁਭਾਸ਼ ਚੰਦ ਨੇ 567/650, 87.2% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਬਲਜਿੰਦਰ ਪੁੱਤਰ ਜਗਜੀਤ ਸਿੰਘ 562/650, ਕਰਨਵੀਰ ਪੁੱਤਰ ਰਜਿੰਦਰ ਸਿੰਘ 561/650, ਨੰਦਨੀ ਪੁੱਤਰੀ ਜੀਵਨ ਕੁਮਾਰ 535/650, ਕਰਨਦੀਪ ਪੁੱਤਰ ਕੇਸਰ ਸਿੰਘ 481/650 ਅਤੇ ਸੰਜਨਾ ਪੁੱਤਰੀ ਭਾਗ ਸਿੰਘ ਨੇ 480/650 ਅੰਕ ਪ੍ਰਾਪਤ ਕੀਤੇ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਦੱਸਿਆ ਕਿ 10ਵੀ ਕਲਾਸ ਦੇ ਸਾਰੇ ਵਿਦਿਆਰਥੀ ਫਸਟ ਡਵੀਜ਼ਨ ਨਾਲ ਪਾਸ ਹੋਏ ਹਨ। ਉਹਨਾਂ ਨੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਦੇ ਨਾਲ ਨਾਲ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਕਿਉਂਕਿ ਉਨ੍ਹਾਂ ਦੀ ਸਖ਼ਤ ਮਿਹਨਤ ਨਾਲ ਅਜ ਵਿਦਿਆਰਥੀਆਂ ਨੇ ਸਕੂਲ, ਇਲਾਕੇ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ।ਇਸ ਮੌਕੇ ਸਕੂਲ ਦਾ ਸਟਾਫ ਵੀ ਹਾਜ਼ਰ ਸੀ।
