ਪੀਰ ਬਾਬਾ ਤੁਗਲ ਸ਼ਾਹ ਜੀ ਦਾ ਦੋ ਰੋਜ਼ਾ ਸਾਲਾਨਾ ਮੇਲਾ ਅੱਜ ਤੋਂ ਸ਼ੁਰੂ
ਹਾਜੀਪੁਰ 16 ਜਨਵਰੀ ( ਜਸਵੀਰ ਸਿੰਘ ਪੁਰੇਵਾਲ)
ਬਲਾਕ ਹਾਜੀਪੁਰ ਅਧੀਨ ਪੈਂਦੇ ਪਿੰਡ ਮਾਵਾ ਬਾਠਾਂ ਵਿਖੇ ਪ੍ਰਸਿੱਧ ਪੀਰ ਬਾਬਾ ਤੁਗਲ ਸ਼ਾਹ ਜੀ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਮੇਲਾ ਅੱਜ ਤੋਂ ਸ਼ੁਰੂ ਹੋ ਕੇ 18 ਤਰੀਕ ਤੱਕ ਚਲੇਗਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਮੌਜੂਦਾ ਸਰਪੰਚ ਬਲਵਿੰਦਰ ਸਿੰਘ ਵਿਰਕ ਅਤੇ ਸੇਵਾਦਾਰ ਰੋਹਿਤ ਵਰਮਾ ਨੇ ਦੱਸਿਆ ਕਿ
ਇਸ ਮੇਲੇ ਦੀ ਸ਼ੁਰੁਆਤ ਸੰਤ ਬ੍ਰਹਮਲੀਨ 108 ਬਾਬਾ ਕ੍ਰਿਸ਼ਨ ਗਿਰੀ ਜੀ ਮਹਾਰਾਜ ਵੱਲੋਂ ਕੀਤੀ ਗਈ ਸੀ ਜਿਸ ਪੰਰਪਰਾਵ ਮੁੱਖ ਰੱਖਦਿਆਂ ਇਹ ਮੇਲਾ ਅੱਜ ਤੱਕ ਕਰਵਾ ਜਾਂਦਾ ਹੈ
ਇਸ ਮੇਲੇ ਦੀ ਸਭਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਮੇਲੇ ਵਿੱਚ ਹਰ ਧਰਮ ਦੇ ਲੋਕ ਹਿੰਦੂ,ਸਿੱਖ,ਮੁਸਲਮਾਨ ਅਤੇ ਇਸਾਈ ਭਾਈਚਾਰੇ ਦੇ ਲੋਕ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਸ ਅਸਥਾਨ ਤੇ ਪੁੰਹਚਦੇ ਹਨ
ਅਤੇ ਪੀਰ ਬਾਬਾ ਤੁਗਲ ਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਕਰਦੇ ਹਨ
ਸਰਪੰਚ ਬਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ
ਇਸ ਵਾਰ ਦੂਰ ਦਰਾਡੇ ਤੋਂ ਆਉਂਣ ਵਾਲੀਆਂ ਸੰਗਤਾਂ ਲਈ ਲੰਗਰ ਤੋਂ ਲੈਕੇ ਰਾਤ ਨੂੰ ਰਹਿਣ ਤੱਕ ਦੀ ਪੱਕੀ ਵਿਵਸਥਾ ਕੀਤੀ ਗਈ ਹੈ
ਉਨ੍ਹਾਂ ਦੱਸਿਆ 17 ਤਰੀਕ ਨੂੰ ਸਵੇਰੇ 8 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਉਸ ਤੋਂ ਬਾਅਦ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ
ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਪਹਿਲੇ ਦਿਨ ਛਿੰਝ ਮੇਲੇ ਦੀ ਸ਼ੁਰੁਆਤ ਕੀਤੀ ਜਾਵੇਗੀ ਅਤੇ 18 ਤਰੀਕ ਨੂੰ ਦੰਗਲ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੇਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਆਉਣ ਵਾਲੇ ਵਿਆਕਤੀ ਜਾਂ ਕਿਸੇ ਵੀ ਸ਼ਰਾਰਤੀ ਕਿਸਮ ਦੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਵਿੱਚ ਸਮੂਹ ਸੰਗਤਾਂ ਦਾ ਸਹਿਯੋਗ ਮੰਗਿਆ ਹੈ
ਉਨ੍ਹਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਲਾਨਾ ਮੇਲਾ ਵਿੱਚ ਹੁੰਮ ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ
