ਪੀਰ ਬਾਬਾ ਰਜ਼ਾਕ ਮੁਹੰਮਦ ਜੀ ਦਾ 15ਵਾਂ ਸਲਾਨਾ ਮੇਲਾ 11 ਨੂੰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼੍ਰੀ ਕ੍ਰਿਸ਼ਨਾ ਟਿੰਬਰ ਟ੍ਰੇਡਰਜ਼, ਮਲਸੀਆਂ ਰੋਡ ਸ਼ਾਹਕੋਟ ਵਿਖੇ ਪੀਰ ਬਾਬਾ ਰਜ਼ਾਕ ਮੁਹੰਮਦ ਜੀ ਦਾ 15ਵਾਂ ਸਲਾਨਾ ਉਰਸ ਮੇਲਾ 11 ਅਪ੍ਰੈਲ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਸਾਂਈ ਚੰਨੀ ਸ਼ਾਹ, ਡਿੰਪਾ ਬਾਈ ਸਲੈਚਾ ਵਾਲੇ,ਸੇਵਾਦਾਰ ਸੁਨੀਲ ਉੱਪਲ, ਰਜਤ ਉੱਪਲ ਤੇ ਮਿਠੁਨ ਉੱਪਲ ਨੇ ਦੱਸਿਆ ਕਿ ਮੇਲੇ ਮੌਕੇ ਸਵੇਰੇ 10 ਵਜੇ ਸੰਗਤਾਂ ਵਲੋਂ ਦਰਬਾਰ ’ਤੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਦੁਪਹਿਰ 1 ਵਜੇ ਲੰਗਰ-ਭੰਡਾਰਾ ਵਰਤੇਗਾ। ਸ਼ਾਮ 7 ਵਜੋਂ ਤੋਂ ਮਹਿਫ਼ਲ-ਏ-ਕਵਾਲੀ ਦਾ ਪ੍ਰੋਗਰਾਮ ਹੋਵੇਗਾ, ਜਿਸ ਦੌਰਾਨ ਮਨਜਿੰਦਰ ਮੰਨੀ, ਸੁਖਪਾਲ ਸੁੱਖ ਸ਼ਾਹਕੋਟ, ਰਹਿਮਤ ਜਲੰਧਰ ਦੀਆਂ ਕੱਵਾਲ ਪਾਰਟੀਆਂ, ਤਿੱਤਲੀ ਰਫ਼ੀਕ ਸ਼ਾਹਕੋਟ ਦੀ ਨਕਾਲ ਪਾਰਟੀ ਅਤੇ ਮੰਗਾ ਐਂਕਰ ਆਪਣੇ ਪ੍ਰੋਗਰਾਮ ਪੇਸ਼ ਕਰਨਗੇ।
