ਪੀੜਤ ਸੁਰਿੰਦਰ ਕੌਰ ਨੈਚਰੋਪੈਥੀ ਵਿਧੀਆਂ ਨਾਲ ਤੰਦਰੁਸਤ ਡਾ ਵਿਰਕ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸੁਰਿੰਦਰ ਕੌਰ ਪਤਨੀ ਕਸ਼ਮੀਰ ਚੰਦ ਵਾਸੀ ਲੁਧਿਆਣਾ ਨੂੰ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਟਰਨੈਸ਼ਨਲ ਕੁਦਰਤੀ ਇਲਾਜ ਪ੍ਰਣਾਲੀ ਦੀਆਂ ਵਿਧੀਆਂ ਨਾਲ ਤੰਦਰੁਸਤ ਕਰਕੇ ਨਵੀਂ ਜ਼ਿੰਦਗੀ ਦਿੱਤੀ ਹੈ ਇਹ ਸ਼ਬਦ ਡਾ ਗੁਰਮੇਲ ਸਿੰਘ ਵਿਰਕ ਰਿਟਾ ਸੀ ਐਮ ਉ ਡੀ,ਸਰਪ੍ਰਸਤ ਇੰਟਰਨੈਸ਼ਨਲ ਨੈਚਰੋਪੈਥੀ ਆਰਗਨਾਈਜੇਸ਼ਨ ਪੰਜਾਬ ਨੇ ਆਪਣੇ ਰਿਸਰਚ ਸੈਂਟਰ ਭਦੌੜ ਵਿਖੇ ਪੀੜਤ ਸੁਰਿੰਦਰ ਕੌਰ ਨੂੰ ਛੁੱਟੀ ਦੇਣ ਸਮੇਂ ਕਹੇਂ, ਉਨ੍ਹਾਂ ਦੱਸਿਆ ਕਿ ਪੀੜਤ ਲੱਗਭੱਗ ਦਸ ਸਾਲਾਂ ਤੋਂ ਦਿਮਾਗ ਦੀਆਂ ਬਿਮਾਰੀਆਂ ਕਾਰਨ ਬਹੁਤ ਹੀ ਪ੍ਰੇਸ਼ਾਨ ਸੀ ਪੀੜਤ ਸੁਰਿੰਦਰ ਕੌਰ ਨੂੰ ਮਾਇਗਰੇਨ,ਅੱਧਾ ਸਿਰ ਦਰਦ ਕਰਨਾਂ, ਉਨੀਂਦਰਾ, ਦੋਨੋਂ ਗੋਡੇ ਦਰਦ,ਤੁਰਨ ਵਿੱਚ ਮੁਸ਼ਕਲ ਆਉਣਾਂ,ਜਿਗਰ ਵੱਡਾ,ਸਮਲੀਨ ਤਿਲੀ ਵੱਡੀ,ਦਿਲ ਦਾ 50 ਪ੍ਰਤੀਸ਼ਤ ਕੰਮ ਛੱਡਣਾ, ਮੋਟਾਪਾ ਜ਼ਿਆਦਾ ਹੋਣਾ, ਤੇਜਾਬ ਗੈਸ,ਖੱਟੇ ਡੱਕਾਰ ਆਉਣਾ ਆਦਿ ਬਿਮਾਰੀਆਂ ਵਿੱਚ ਜਕੜੀ ਹੋਈ ਸੀ,ਡਾ ਗੁਰਮੇਲ ਸਿੰਘ ਵਿਰਕ ਨੇ ਦੱਸਿਆ ਕਿ ਪੀੜਤ ਦਾ ਇਲਾਜ ਡਾ ਮਨਿੰਦਰ ਸਿੰਘ ਵਿਰਕ, ਡਾ ਸ਼ਿਵਾਂਗੀ ਵਿਰਕ ਬੀ ਐਨ ਵਾਈ ਐਸ਼ ਨੈਚਰੋਪੈਥੀ ਯੋਗਾ,ਡਾ ਉਪਿੰਦਰ ਸਿੰਘ ਵਿਰਕ ਆਦਿ ਵੱਲੋਂ ਸਾਂਝੇ ਤੌਰ ਤੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਟਰਨੈਸ਼ਨਲ ਕੁਦਰਤੀ ਇਲਾਜ ਪ੍ਰਣਾਲੀ ਦੀਆਂ ਵਿਧੀਆਂ ਨਾਲ ਕੀਤਾ ਗਿਆ ਤਾਂ ਪੀੜਤ ਤੰਦਰੁਸਤ ਹੋ ਗਈ
