ਪੀ.ਟੀ.ਐੱਮ ਆਰੀਆ ਸੀਨੀ. ਸੈਕੰ ਸਕੂਲ ਨੂਰਮਹਿਲ ਵਿੱਚ ਦਸਵੀਂ ਦਾ ਨਤੀਜਾ 100℅ ਰਿਹਾ

ਨੂਰਮਹਿਲ (ਤੀਰਥ ਚੀਮਾ)ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਪੀ. ਟੀ. ਐੱਮ ਆਰੀਆ ਕਲਜੀਆਈਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਡਾਇਰੈਕਟਰ ਪ੍ਰੋ. ਆਰ. ਕੇ. ਜੈਨ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਕਿ ਇਹ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਕਰਵਾਈ ਮਿਹਨਤ ਦਾ ਨਤੀਜਾ ਹੈ। ਕਾਲਜ ਦੇ ਡਾਇਰੈਕਟਰ ਪ੍ਰੋ. ਆਰ. ਕੇ. ਜੈਨ ਨੇ ਜਾਣਕਾਰੀ ਦਿੰਦਿਆਂ ਹੋਇਆ ਦਸਿਆ ਕਿ ਦਸਵੀਂ ਜਮਾਤ ‘ਚ ਨਵਜੋਤ 75% ਪਹਿਲਾ ਸਥਾਨ, ਜਸਮੀਨ ਕੌਰ 74% ਦੂਜਾ ਸਥਾਨ, ਰਾਜਦੀਪ 70% ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕਿਤਾ। ਬਾਕੀ ਸਾਰੇ ਵਿਦਿਆਰਥੀ 60% ਤੋਂ ਵੱਧ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿੱਚ ਪਾਸ ।
