ਪੁਲਸ ਥਾਣਾ ਖਲਚੀਆਂ ਵਲੋਂ 50 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ

ਖਲਚੀਆ (ਵਿਕਰਮਜੀਤ ਸਿੰਘ) ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਖਲਚੀਆਂ ਵਲੋਂ ਮਾਨਯੋਗ ਐੱਸ.ਐੱਸ.ਪੀ ਸਤਿੰਦਰ ਸਿੰਘ ਅੰਮ੍ਰਿਤਸਰ ਦਿਹਾਤੀ ਅਤੇ ਡੀ.ਐੱਸ.ਪੀ ਸੁਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਥਾਣਾ ਖਲਚੀਆਂ ਦੇ ਐੱਸ ਆਈ ਜਸਬੀਰ ਸਿੰਘ ਨੇ ਪੁਲਸ ਪਾਰਟੀ ਨਾਲ ਇਕ ਵਿਅਕਤੀ ਮੇਜਰ ਸਿੰਘ ਉਰਫ ਲਾਲੀ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਛੱਜਲਵੱਡੀ ਨੂੰ ਕਾਬੂ ਕਰਕੇ ਉਸ ਪਾਸੋਂ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਪੁਲਸ ਥਾਣਾ ਖਲਚੀਆਂ ਵਲੋਂ ਮੁੱਕਦਮਾ ਨੰਬਰ 26 ਮਿਤੀ 20.3.24 ਜੁਰਮ 61.1.14 ਆਬਕਾਰੀ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ।
