ਪੁਲਿਸ ਪ੍ਰਸਾਸ਼ਨ ਨੇ ਕੋਟਲੀ ਗਾਜ਼ਰਾਂ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ

ਮਲਸੀਆ/ਸ਼ਾਹਕੋਟ (ਬਿੰਦਰ ਕੁਮਾਰ) ਨੌਜਵਾਨਾਂ ਨੂੰ ਨਸਿ਼ਆ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਐਸ.ਐਸ.ਪੀ. ਜਲੰਧਰ (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ. ਸ਼ਾਹਕੋਟ ਨਰਿੰਦਰ ਸਿੰਘ ਔਜਲਾ ਦੀ ਅਗਵਾਈ ਅਤੇ ਐਸ.ਐਚ.ਓ. ਸ਼ਾਹਕੋਟ ਇੰਸਪੈਕਟਰ ਯਾਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ‘ਖੇਡਾਂ ਨੂੰ ਹਾਂ, ਨਸ਼ੇ ਨੂੰ ਨਾਂਹ’ ਨਾਅਰੇ ਹੇਠ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਵਿਖੇ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਟੂਰਨਾਮੈਂਟ ਦੀ ਸ਼ੁਰੂਆਤ ਪੁਲਿਸ ਅਧਿਕਾਰੀਆਂ ਤੇ ਪਤਵੰਤਿਆਂ ਵਲੋਂ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਕੇ ਕੀਤੀ ਗਈ। ਇਸ ਮੌਕੇ ਡੀ.ਐਸ.ਪੀ. ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ‘ਖੇਡਾਂ ਨੂੰ ਹਾਂ ਅਤੇ ਨਸ਼ੇ ਨੂੰ ਨਾਂਹ’ ਨਾਅਰੇ ਤਹਿਤ ਟੂਰਨਾਮੈਂਟ ਕਰਵਾਇਆ ਗਿਆ ਹੈ, ਜਿਸ ਵਿੱਚ ਥਾਣਾ ਸ਼ਾਹਕੋਟ, ਥਾਣਾ ਲੋਹੀਆਂ ਅਤੇ ਥਾਣਾ ਮਹਿਤਪੁਰ ਦੇ ਇਲਾਕੇ ’ਚੋਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਐਸ.ਐਚ.ਓ. ਸ਼ਾਹਕੋਟ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਵੀ ਨੌਜਵਾਨਾਂ ਨੂੰ ਨਸਿ਼ਆ ਤੋਂ ਦੂਰ ਰਹਿਣ ਅਤੇ ਖੇਡਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਟੀਮਾਂ ਦੇ 3 ਮੈਚ ਕਰਵਾਏ ਗਏ, ਜਿਸ ਦੌਰਾਨ 2 ਮੈਚ ਜਿੱਤ ਕੇ ਮਹਿਤਪੁਰ ਕਲੱਬ ਦੀ ਟੀਮ ਨੇ ਜਿੱਤ ਹਾਸਲ ਕੀਤੀ। ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਪਤਵੰਤਿਆ ਵੱਲੋਂ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਐਸ.ਐਚ.ਓ. ਮਹਿਤਪੁਰ ਗੁਰਸ਼ਿੰਦਰ ਕੌਰ, ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆ, ਬਲਵੰਤ ਸਿੰਘ ਮਲਸੀਆਂ ਪ੍ਰਧਾਨ, ਮਾਸਟਰ ਗੁਰਮੇਜ ਸਿੰਘ ਮਲਸੀਆਂ, ਨਰਿੰਦਰ ਸਿੱਧੂ ਕੈਨੇਡਾ, ਅਮਨਦੀਪ ਸਿੱਧੂ ਕੈਨੇਡਾ, ਹਰਮਨ ਸਿੱਧੂ ਕੈਨੇਡਾ, ਬਲਜਿੰਦਰ ਸਿੰਘ ਖਿੰਡਾ, ਬੂਟਾ ਸਿੰਘ ਸਾਬਕਾ ਸਰਪੰਚ, ਸਿ਼ੰਗਾਰਾ ਸਿੰਘ ਇੰਚਾਰਜ਼ ਸਾਂਝ ਕੇਂਦਰ ਸ਼ਾਹਕੋਟ, ਜੋਗਿੰਦਰ ਸਿੰਘ ਟਾਈਗਰ, ਬਲਰਾਜ ਸਿੰਘ ਜੱਜ, ਲੈਕਚਰਾਰ ਬਲਕਾਰ ਸਿੰਘ ਪੁੰਨੀ, ਸਿਮਰਨ ਆਦਿ ਹਾਜ਼ਰ ਸਨ
