August 7, 2025
#Punjab

ਪੁਲਿਸ ਵਲੋਂ ਭਗੌੜਾ ਕਾਬੂ

ਭਵਾਨੀਗੜ੍ਹ (ਵਿਜੈ ਗਰਗ) ਭਵਾਨੀਗੜ੍ਹ ਪੁਲਿਸ ਵਲੋਂ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਦੇ ਦਿਸਾ ਨਿਰਦੇਸ਼ਾਂ ’ਤੇ ਐਸ.ਪੀ ਡੀ ਪਲਵਿੰਦਰ ਸਿੰਘ, ਡੀ.ਐਸ.ਪੀ ਗੁਰਦੀਪ ਸਿੰਘ ਦਿਊਲ ਅਤੇ ਥਾਣਾ ਮੁਖੀ ਐਸ.ਐਚ ਓ ਗੁਰਨਾਮ ਸਿੰਘ ਦੀ ਅਗਵਾਈ ਵਿਚ 2018 ਵਿਚ ਅਫੀਮ ਦੇ ਕੇਸ ਵਿਚ ਭਗੌੜੇ ਹੋਏ ਹਵਾਲਾਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਐਚ.ਓ ਗੁਰਨਾਮ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਪਿੰਡ ਬੀਬੜੀ ’ਤੇ ਪੁਲਿਸ ਵਲੋਂ 20.08.2018 ਨੂੰ ਮੁਕੱਦਮਾਂ ਨੰਬਰ 199 ਅਧੀਨ 18/61/85 ਅਧੀਨ ਸਾਢੇ 4 ਕਿਲੋਂ ਅਫ਼ੀਮ ਦਾ ਮਾਮਲਾ ਦਰਜ਼ ਕੀਤਾ ਸੀ, ਚਲਦੇ ਕੇਸ ਦੌਰਾਨ ਵਰਿੰਦਰ ਸਿੰਘ ਨੇ ਆਪਣੇ ਪੁੱਤਰ ਦਾ ਇਲਾਜ ਕਰਵਾਉਣ ਲਈ 2019 ਵਿਚ ਅਦਾਲਤ ਤੋਂ ਛੁੱਟੀ ਲੈ ਲਈ, ਛੁੱਟੀ ਲੈ ਕੇ ਵਰਿੰਦਰ ਸਿੰਘ ਮੁੜ ਹਾਜ਼ਰ ਨਾ ਹੋਇਆ ਤਾਂ ਅਦਾਲਤ ਨੇ ਇਸ ਨੂੰ 1/10/2022 ਨੂੰ ਭਗੌੜਾ ਕਰਾਰ ਦੇ ਦਿੱਤਾ, ਉਸ ਸਮੇਂ ਤੋਂ ਇਹ ਭੱਜਿਆ ਰਿਹਾ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਏ.ਐਸ.ਆਈ ਕੁਲਵਿੰਦਰ ਸਿੰਘ ਨੇ ਇਸ ਨੂੰ 09/06/2024 ਇਸ ਦੇ ਘਰੋਂ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Leave a comment

Your email address will not be published. Required fields are marked *