ਪੁਲਿਸ ਸਟੇਸ਼ਨ ਦੇ ਸਾਹਮਣਿਓਂ ਦੁਕਾਨਦਾਰ ਦਾ ਮੋਟਰਸਾਈਕਲ ਚੋਰੀ ਪੁਲਿਸ ਕੁੰਭ ਕਰਨ ਦੀ ਨੀਂਦ ਸੁੱਤੀ ਪਈ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਪੁਲਿਸ ਢਿੱਲੀ ਕਾਰਜਕਾਰੀ ਕਰਕੇ ਸ਼ਰੇਆਮ ਚੋਰੀਆਂ ਅਤੇ ਸ਼ਰੇਆਮ ਸਰਕਾਰੀ ਹਸਪਤਾਲ ਸ਼ਾਹਕੋਟ ਵਿੱਚ ਨਸ਼ੇ ਦੇ ਪ੍ਰੈਗਾ ਕੈਪਸੂਲ ਸ਼ਰੇਆਮ ਵੇਚੇ ਜਾ ਰਿਹਾ ਹੈ। ਸ਼ਾਹਕੋਟ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਚੋਰੀਆਂ ਤੇ ਲੁੱਟਾਂ-ਖੋਹਾ ਰੁਕਣ ਦਾ ਨਾਮ ਤੱਕ ਨਹੀਂ ਲੈ ਰਹੀਆਂ। ਬੀਤੇ ਬੁੱਧਵਾਰ ਨੂੰ ਸ਼ਾਹਕੋਟ ਪੁਲਿਸ ਸਟੇਸ਼ਨ ਦੇ ਸਾਹਮਣੇ ਮਾਰਕੀਟ ਚੋ ਦਿਨ-ਦਿਹਾੜੇ ਇੱਕ ਵਿਅਕਤੀ ਦੁਕਾਨਦਾਰ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕੁਲਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੁਹੱਲਾ ਬਾਗਵਾਲਾ ਸ਼ਾਹਕੋਟ ਨੇ ਦੱਸਿਆ ਕਿ ਉਸ ਦੀ ਪੁਲਿਸ ਸਟੇਸ਼ਨ ਸ਼ਾਹਕੋਟ ਦੇ ਸਾਹਮਣੇ ਮਸਤ ਰਾਮ ਲਾਲ ਮਾਰਕੀਟ ਵਿੱਚ ਇਲੈਕਟ੍ਰੋਨਿਕਸ ਦੀ ਦੁਕਾਨ ਹੈ। ਉਸ ਨੇ ਦੱਸਿਆ ਕਿ ਬੀਤੀ ਬਾਅਦ ਦੁਪਹਿਰ ਕਰੀਬ 2 ਵਜੇ ਉਸ ਨੇ ਆਪਣੇ ਟੀ.ਵੀ.ਐਸ. ਸਪੋਰਟਸ ਕਾਲੇ ਅਤੇ ਲਾਲ ਰੰਗ ਦੇ ਮੋਟਰਸਾਈਕਲ ਨੰਬਰ ਪੀ.ਬੀ.08-ਸੀ.ਯੂ.-3617 ਨੂੰ ਲੌਕ ਲਗਾਕੇ ਮਸਤ ਰਾਮ ਲਾਲ ਮਾਰਕੀਟ ਵਿੱਚ ਖੜ੍ਹਾ ਕੀਤਾ ਅਤੇ ਮਾਰਕੀਟ ਦੀ ਉਪਰਲੀ ਮੰਜਿਲ ਤੇ ਆਪਣੀ ਦੁਕਾਨ ਤੇ ਚਲਾ ਗਿਆ। ਉਸ ਨੇ ਦੱਸਿਆ ਕਿ ਜਦ ਉਹ ਸ਼ਾਮ ਕਰੀਬ 4 ਵਜੇ ਦੁਕਾਨ ਤੋਂ ਵਾਪਸ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਉਥੋਂ ਗਾਇਬ ਸੀ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਮੋਟਰਸਾਈਕਲ ਦੀ ਆਸ-ਪਾਸ ਬਹੁਤ ਭਾਲ ਕੀਤੀ, ਪਰ ਉਸ ਦਾ ਮੋਟਰਸਾਈਕਲ ਨਹੀਂ ਮਿਲਿਆ। ਜਦ ਉਸ ਨੇ ਨਜ਼ਦੀਕ ਦੁਕਾਨ ਤੇ ਲੱਗੇ ਸੀ.ਸੀ. ਟੀ.ਵੀ ਕੈਮਰਿਆ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿੱਚ 3:45 ਵਜੇ ਇੱਕ ਅਣਪਛਾਤਾ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਲਿਜਾਦਾ ਦਿਖਾਈ ਦਿੱਤਾ, ਜਿਸ ਨੇ ਆਪਣਾ ਮੁੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ। ਉਸ ਨੇ ਦੱਸਿਆ ਕਿ ਇਸ ਸਬੰਧੀ ਸ਼ਾਹਕੋਟ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ, ਪਰ ਅਜੇ ਤੱਕ ਉਸ ਦੇ ਮੋਟਰਸਾਈਕਲ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ।
