August 7, 2025
#Punjab

ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸਹਿਣਾ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਦਾ ਸਨਮਾਨ ਕੀਤਾ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸਹਿਣਾ ਦਾ ਪਿਛਲੇ ਦਿਨੀਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦਾ ਆਇਆ ਸ਼ਾਨਦਾਰ ਨਤੀਜੇ ਤੇ ਅੱਜ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸਹਿਣਾ ਦੇ ਪ੍ਰਧਾਨ ਹਰਮੇਲ ਸਿੰਘ ਖੋਟਾ, ਪ੍ਰਧਾਨ ਅਮਰੀਕ ਸਿੰਘ ਬੀਕਾ, ਪ੍ਰਧਾਨ ਜੈ ਆਦਮ ਪ੍ਰਕਾਸ਼ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਅਤੇ ਸਕੂਲ ਦੇ ਮੁਖੀ ਪਰਮਿੰਦਰ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਸਨਮਾਨ ਸਮਾਰੋਹ ਸਮਾਗਮ ਰੱਖਿਆ ਗਿਆ,ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸਹਿਣਾ ਦੇ ਆਗੂਆਂ ਨੇ ਦੱਸਿਆ ਕਿ ਬਾਰਵੀਂ ਜਮਾਤ ਵਿੱਚੋਂ ਰਮਨਦੀਪ ਕੌਰ ਪੁੱਤਰੀ ਬਲਵੀਰ ਸਿੰਘ ਨੇ ਪਹਿਲਾ,ਨੋਨੀ ਬਾਵਾਂ ਪੁੱਤਰੀ ਗੁਰਲਾਲ ਸਿੰਘ ਨੇ ਦੂਜਾ,ਜੰਨਤ ਪੁੱਤਰੀ ਸ਼ਮਸ਼ਾਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਹਨਾਂ ਨੂੰ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਟਰਾਫੀਆਂ ਨਾਲ ਵਿਸ਼ੇਸ਼ ਸਨਮਾਨ ਕਰਦਿਆਂ ਦੱਸਿਆ ਕਿ ਇੰਨਾਂ ਤਿੰਨਾਂ ਹੀ ਲੜਕੀਆਂ ਦੀ ਬੀ ਏਂ ਦੀ ਤਿੰਨ ਸਾਲ ਪੜਾਈ ਦਾ ਖ਼ਰਚਾ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਹੀ ਕਰੇਗੀ, ਉਨ੍ਹਾਂ ਦੱਸਿਆ ਕਿ ਦਸਵੀਂ ਜਮਾਤ ਵਿੱਚੋਂ ਤਨਵੀਰ ਕੌਰ ਪੁੱਤਰੀ ਕਰਮਜੀਤ ਸਿੰਘ ਨੇ ਪਹਿਲਾ,ਸਵਕਰਨਜੋਤ ਕੌਰ ਨੇ ਦੂਜਾ, ਗੁਰਦੀਪ ਕੌਰ ਨੇ ਤੀਜਾ, ਅੱਠਵੀਂ ਜਮਾਤ ਵਿੱਚੋਂ ਸਿਮਰਨ ਕੁਮਾਰੀ ਨੇ ਪਹਿਲਾਂ, ਅਨੁਜੋਤ ਕੌਰ ਨੇ ਦੂਜਾ ਅਤੇ ਸੁਖਦੀਪ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ, ਇਹਨਾਂ ਵਿਦਿਆਰਥਣਾਂ ਨੂੰ ਟਰਾਫੀਆਂ ਅਤੇ ਗਿਆਰਾਂ ਸੋ ਰੁਪਏ ਦੀ ਨਗਦ ਰਾਸ਼ੀ ਨਾਲ ਸਾਰੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ, ਇਸ ਮੌਕੇ ਸਕੂਲ ਮੁਖੀ ਪ੍ਰਿੰਸੀਪਲ ਪਰਮਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮਿਹਨਤੀ ਸਟਾਫ ਦੀ ਬਦੌਲਤ ਹੀ ਜਿਲਾ ਬਰਨਾਲਾ ਦਾ ਇਹ ਪਹਿਲਾ ਸਰਕਾਰੀ ਸਕੂਲ ਹੈ ਜਿਸ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਇਸ ਮੌਕੇ ਰਾਜਾਂ ਸਿੰਘ ਬਾਠ, ਅਵਤਾਰ ਸਿੰਘ ਤਾਰੀ,ਦੀਪੀ ਰਾਜਸਥਾਨੀ, ਵੈਦ ਪਿਆਰਾਂ ਸਿੰਘ, ਵੈਦ ਯਾਦਵਿੰਦਰ ਸਿੰਘ, ਰਾਜੇਸ਼ ਕੁਮਾਰ,ਹਰਬਚਨ ਸਿੰਘ, ਸੁਖਜੀਤ ਕੌਰ,ਰਜਨੀ, ਚੀਨੂੰ, ਸਰਬਜੀਤ ਕੌਰ,ਸੋਨੀ ਬਾਵਾਂ ਆਦਿ ਹਾਜ਼ਰ ਸਨ

Leave a comment

Your email address will not be published. Required fields are marked *