ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਨੂੰ ਏ ਸੀ ਭੇਂਟ ਕੀਤੇ
ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਵਿੱਦਿਆ ਦੀ ਸਿਰਮੌਰ ਸੰਸਥਾ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸਹਿਣਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੂੰ ਸੱਤ ਏਂ ਸੀ ਲੜਕੀਆਂ ਲਈ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੇਲ ਸਿੰਘ ਖੋਟਾ ਦੀ ਰਹਿਨੁਮਾਈ ਹੇਠ ਦਿੱਤੇ ਗਏ, ਇਸ ਮੌਕੇ ਸਰਪੰਚ ਜਤਿੰਦਰ ਸਿੰਘ ਖਹਿਰਾ, ਅਮਰੀਕ ਸਿੰਘ ਬੀਕਾ ਪ੍ਰਧਾਨ ਬਾਬਾ ਫਲੂਗ ਦਾਸ ਕਲੱਬ ਸਹਿਣਾ, ਖਜਾਨਚੀ ਜੈ ਆਦਮ ਪ੍ਰਕਾਸ਼ ਸਿੰਘ ਪ੍ਰਧਾਨ ਸਹਿਕਾਰੀ ਸਭਾ ਸੋਸਾਇਟੀ ਸਹਿਣਾ ਨੇ ਕਿਹਾ ਕਿ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸਹਿਣਾ ਵੱਲੋਂ ਜਿਥੇ ਲੜਕੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਵਿੱਚ ਹਰ ਤਰਾਂ ਦੀ ਸਹੂਲਤ ਮਹੁੱਈਆ ਕਾਰਵਾਈ ਜਾ ਰਹੀ ਹੈ ਉਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਏਂ ਸੀ ਲਗਵਾਉਣ ਦੀ ਸਟਾਫ ਅਤੇ ਲੜਕੀਆਂ ਦੀ ਮੰਗ ਸੀ ਜਿਸ ਨੂੰ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਨੇ ਸੱਤ ਏਂ ਸੀ ਭੇਂਟ ਕਰਕੇ ਪੂਰਾਂ ਕੀਤਾ ਹੈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਮੁੱਖੀ ਪਰਮਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸੰਸਥਾ ਦੇ ਸਹਿਯੋਗ ਨਾਲ ਹੀ ਲੜਕੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਦੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ ਇਸ ਮੌਕੇ ਰਾਜਾਂ ਸਿੰਘ ਬਾਠ, ਅਵਤਾਰ ਸਿੰਘ,ਦੀਪੀ ਰਾਜਸਥਾਨੀ, ਵੈਦ ਯਾਦਵਿੰਦਰ ਸਿੰਘ ਆਦਿ ਕਮੇਟੀ ਆਗੂ ਹਾਜ਼ਰ ਸਨ