ਪੁੱਤ ਸਰਵਣ ਵੀ ਹੁੰਦੀਆਂ ਧੀਆਂ – ਸੁਰਿੰਦਰ ਮਹਿੰਦਵਾਣੀ

ਗੜਸੰਕਰ (ਹੇਮਰਾਜ/ਨੀਤੂ ਸ਼ਰਮਾ) ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਇੱਕ ਸੈਮੀਨਾਰ “ਬੇਟੀ ਬਚਾਓ-ਬੇਟੀ ਪੜ੍ਹਾਓ” ਤਹਿਤ ਲਗਾਇਆ ਗਿਆ। ਜਿਸ ਵਿਚ ਬਲਾਕ ਗੜਸ਼ੰਕਰ 2 ਦੇ ਅਧਿਆਪਕਾਂ ਦਾ ਇਕ ਵਫਦ ਬਲਾਕ ਸਿੱਖਿਆ ਅਫਸਰ ਸ੍ਰੀ ਰਾਜ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ਾ ਹੇਠ ਬਲਾਕ ਨੋਡਲ ਅਫ਼ਸਰ ਸ਼੍ਰੀ ਨਰੇਸ਼ ਕੁਮਾਰ ਜੀ ਦੀ ਅਗਵਾਈ ਵਿੱਚ ਗਿਆ। ਇਸ ਸੈਮੀਨਾਰ ਵਿੱਚ ਸੁਰਿੰਦਰ ਮਹਿੰਦਵਾਣੀ ਅਧਿਆਪਕ ਸਰਕਾਰੀ ਐਲੀਮੈਂਟਰੀ। ਸਕੂਲ ਭਵਾਨੀਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਮਾਜਿਕ ਤੌਰ ਤੇ ਅਸੀਂ ਕਿੰਨੇ ਪਛੜ ਚੁੱਕੇ ਹਾਂ ਕਿ ਧੀਆਂ ਸਾਡੇ ਪਰਿਵਾਰ ਦਾ ਅਹਿਮ ਹਿੱਸਾ ਹਨ ਪਰ ਸਾਨੂੰ ਸੈਮੀਨਾਰ ਲਗਾ ਕੇ ਇਹ ਦੱਸਣਾ ਪੈ ਰਿਹਾ ਹੈ ਕਿ”ਧੀਆਂ ਬਚਾਓ. ਧੀਆਂ ਪੜ੍ਹਾਓ ” ਜਦੋਂ ਕਿ ਧੀਆਂ ਸਾਡੇ ਘਰ.ਦੀ ਰੌਣਕ ਹੁੰਦੀਆਂ ਹਨ। ਪੁੱਤਰਾਂ ਨਾਲੋ ਵੱਧ ਮਾਪਿਆਂ ਦੀ ਚਿੰਤਾ ਕਰਦੀਆਂ ਹਨ। ਧੀਆਂ ਪੁੱਤਰਾਂ ਨਾਲੋਂ ਕਿਸੇ ਵੀ ਤਰਾਂ ਘੱਟ ਨਹੀਂ। ਹੁਣ ਸਮਾਂ ਆ ਗਿਆ ਹੈ ਕਿ ਧੀਆਂ ਨੂੰ ਪੁੱਤਰਾਂ ਨਾਲੋਂ ਘੱਟ ਨਾ ਦੇਖਿਆ ਜਾਵੇ । ਧੀਆਂ ਪੁੱਤਰਾਂ ਨਾਲੋ ਵੱਧ ਫਿਕਰਮੰਦ ਹੁੰਦੀਆਂ ਹਨ। ਅਜੋਕੇ ਸਮੇਂ ਵਿਚ ਧੀਆਂ ” ਸਰਵਣ ਪੁੱਤਰ ” ਵਾਂਗ ਹਨ। ਸੁਰਿੰਦਰ ਮਹਿੰਦਵਾਣੀ ਵਲੋਂ ਕਵਿਤਾ “ਪੁੱਤ ਸਰਵਣ ਵੀ ਹੁੰਦੀਆਂ ਧੀਆਂ” ਪੇਸ਼ ਕਰਕੇ ਸਰੋਤਿਆ ਨੂੰ ਧੀਆਂ ਪ੍ਰਤੀ ਸੋਚ ਬਦਲਣ ਦਾ ਸੁਨੇਹਾ ਦਿੱਤਾ। ਇਸ ਵਫਦ ਵਿੱਚ ਸੁਰਿੰਦਰ ਮਹਿੰਦਵਾਣੀ ਤੋਂ ਇਲਾਵਾ ਮੁੱਖ ਅਧਿਆਪਕ ਸ੍ਰੀ ਸੁਦੇਸ਼ ਰਿਆਤ,ਸ੍ਰੀ ਦਿਲਬਾਗ ਸਿੰਘ, ਸ੍ਰੀ ਰਾਕੇਸ਼ ਚੱਢਾ, ਸ੍ਰੀ ਬਲਜੀਤ ਸਿੰਘ, ਮੁੱਖ ਅਧਿਆਪਕਾ ਮੈਡਮ ਆਰਤੀ ਚੰਦੇਲ, ਮੈਡਮ ਸੁਖਪ੍ਰੀਤ ਕੌਰ, ਮੈਡਮ ਅਨਾਮਿਕਾ ਚੌਧਰੀ,ਮੈਡਮ ਪ੍ਰਵੀਨ ਕੁਮਾਰੀ,ਮੈਡਮ ਵਿਨੈ ਸ਼ਰਮਾ,ਮੈਡਮ ਨਿਸ਼ਾ ਰਾਣੀ ,ਮੈਡਮ ਤ੍ਰਿਪਤੀ,ਮੈਡਮ ਗੁਰਮੀਤ ਕੌਰ, ਮੈਡਮ ਨਰਿੰਦਰ ਕੌਰ ਅਤੇ ਮੈਡਮ ਮੀਨਾ ਰਾਣੀ ਸ਼ਾਮਲ ਸਨ।
