ਪ੍ਰਤਾਬਪੁਰਾ ਵਿੱਖੇ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਦਿਤਾ ਅੰਜਾਮ

ਬਿਲਗਾ (ਤੀਰਥ ਚੀਮਾ) ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਕੌਰ ਵਾਸੀ ਪਿੰਡ ਪ੍ਰਤਾਬਪੁਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਮੈਂ ਵਕਤ ਤਕਰੀਬਨ 12-30 ਦੇ ਕਰੀਬ ਮੈਂ ਆਪਣੇ ਕਿਸੇ ਜ਼ਰੂਰੀ ਨਿੱਜੀ ਕੰਮ ਲਈ ਗਈ ਹੋਈ ਸੀ ਜਦ ਮੈਂ ਵਾਪਸ ਆ ਕੇ ਦੇਖਿਆ ਕੀ ਮੇਰੀ ਕੋਠੀ ਦੇ ਅੰਦਰ ਲੇ ਸਾਰੇ ਜ਼ਿੰਦਰੇ ਟੁੱਟੇ ਹੋਏ ਸਨ ਜਦ ਮੈਂ ਆਪਣਾਂ ਸਮਾਂਨ ਚੈੱਕ ਕੀਤਾ ਤਾ ਕੋਠੀ ਅੰਦਰ ਸਾਰੇ ਲੋਕਰਾ ਦੇ ਜ਼ਿੰਦੇ ਟੁੱਟੇ ਹੋਏ ਸਨ ਤਾਂ ਸਾਰਾਂ ਸਮਾਂਨ ਗੈਪ ਸੀ ਜਿਸ ਵਿੱਚ ਚੈਨੀਆਂ,ਟੋਪਸ, ਮੁੰਦਰੀ, ਵਾਲੀਆਂ,ਕੋਕਾ,ਲੋਕਟ,ਮਾਲਾ ਸੁੱਚੇ ਮੋਤੀ,ਨਗਦ 6500 ਰੁਪਏ ਚੋਰੀ ਹੋ ਗਏ ਹਨ ਸਾਰਾ ਨੁਕਸਾਨ ਤਕਰੀਬਨ 10 ਲੱਖ ਦਾ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਜਿਸ ਦੀ ਸੂਚਨਾ ਤੁਰੰਤ ਥਾਣਾ ਬਿਲਗਾ ਨੂੰ ਦੇ ਦਿੱਤੀ ਮੌਕੇ ਤੇ ਪਹੁੰਚੇ ਡਿਊਟੀ ਅਫ਼ਸਰ ਏ, ਐਸ, ਆਈ ਅਸ਼ਵਨੀ ਕੁਮਾਰ ਨੇ ਦੱਸਿਆ ਕੀ ਪਿੰਡ ਵਿੱਚ ਲੱਗੇ ਸੀ,ਸੀ, ਟੀਵੀ ਕੈਮਰੇ ਖੁੰਗਾਲ ਰਹੇ ਆ ਚੌਰ ਜਲਦ ਹੀ ਪੁਲਿਸ ਦੀ ਗ੍ਰਿਫਤਾਰ ਵਿੱਚ ਹੋਣਗੇ।
