ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਚ ਔਰਤਾਂ ਨੂੰ ਧੂੰਏ ਤੋਂ ਮੁਕਤ ਕਰਨ ਲਈ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਨਕੋਦਰ ਲਾਗੇ ਪੈਂਦੇ ਪਿੰਦ ਸ਼ੰਕਰ ਚ ਔਰਤਾਂ ਨੂੰ ਦਿੱਤੇ ਗਏ ਗੈਸ ਸਿਲੰਡਰ ਅਤੇ ਚੁਲ੍ਹੇ

ਨਕੋਦਰ,12 ਮਾਰਚ (ਏ.ਐਲ.ਬਿਉਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਚ ਔਰਤਾਂ ਨੂੰ ਧੂੰਏ ਤੋਂ ਮੁਕਤ ਕਰਨ ਲਈ ਘਰ ਘਰ ਤੱਕ ਗੈਸ ਸਿਲੰਡਰ ਅਤੇ ਚੁਲ੍ਹੇ ਪਹੁੰਚਾ ਰਹੇ ਹਨ ਅਤੇ ਹਰ ਇਕ ਔਰਤ ਨੂੰ ਗੈਸ ਸਿਲੰਡਰ ਅਤੇ ਚੂਲ੍ਹਾ ਮਿਲ ਸਕੇ, ਇਸ ਲਈ ਪ੍ਰਧਾਨ ਮੰਤਰੀ ਉਜਵਲ ਯੋਜਨਾ ਚਲਾਈ ਗਈ ਹੈ। ਮੁਨੀਸ਼ ਧੀਰ ਪ੍ਰਧਾਨ ਬੀਜੇਪੀ ਜਿਲਾ ਜਲੰਧਰ ਦਿਹਾਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਪਿੰਡ ਸ਼ੰਕਰ ਵਿਖੇ ਔਰਤਾਂ ਨੂੰ ਚੂਲ੍ਹੇ, ਗੈਸ ਸਿਲੰਡਰ ਵੰਡੇ ਗਏ। ਇਸ ਦੌਰਾਨ ਔਰਤਾਂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਪਹਿਲੇ ਦੀਆਂ ਸਰਕਾਰ ਨਹੀਂ ਕਰ ਸਕੀਆਂ, ਉਹ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਅਤੇ ਸਾਨੂੰ ਔਰਤਾਂ ਨੂੰ ਧੂੰਏ ਤੋਂ ਛੁਟਕਾਰਾ ਦਵਾਇਆ ਹੈ ਅਤੇ ਘਰ ਘਰ ਵਿੱਚ ਗੈਸ ਸਿਲੰਡਰ ਪਹੁੰਚਾਇਆ ਹੈ। ਗੈਸ ਸਿਲੰਡਰ ਅਤੇ ਚੂਲ੍ਹੇ ਵੰਡਣ ਮੌਕੇ ਮੁਨੀਸ਼ ਧੀਰ ਬੀਜੇਪੀ ਪ੍ਰਧਾਨ ਤੋਂ ਇਲਾਵਾ ਅਰਵਿੰਦ ਚਾਵਲਾ ਸ਼ੈਫੀ ਪ੍ਰਧਾਨ ਬੀਜੇਪੀ ਯੁਵਾ ਮੋਰਚਾ, ਅਮਿਤ ਵਿੱਜ ਜਿਲਾ ਜਨਰਲ ਸੈਕਟਰੀ, ਮੇਜਰ ਸਿੰਘ ਨਿੱਝਰ ਪ੍ਰਧਾਨ ਸ਼ੰਕਰ ਮੰਡਲ ਬੀਜੇਪੀ, ਵਿਵੇਕ ਧੀਰ ਮੀਡਿਆ ਸੈੱਲ ਸਮੇਤ ਕਈ ਬੀਜੇਪੀ ਆਗੂ ਹਾਜਰ ਸਨ।
