ਪ੍ਰਧਾਨ ਮੰਤਰੀ ਮੋਦੀ ਵੱਲੋਂ ਕੀਤੇ ਕੰਮਾਂ ਨੂੰ ਵੇਖ ਕੇ ਆਗੂ ਤੇ ਵਰਕਰ ਵੱਡੀ ਤਾਦਾਦ ਚ ਭਾਜਪਾ ਚ ਸ਼ਾਮਿਲ ਹੋ ਰਿਹੇ ਹਨ- ਕਮਲ ਹੀਰ

ਮਹਿਤਪੁਰ ਸੋਨੂੰ ਕਮਲ ਹੀਰ ਸੀਨੀਆਰ ਆਗੂ ਬੀਜੇਪੀ ਨੇ ਪੈ੍ਸ ਨੋਟ ਰਾਹੀ ਆਪਣਾ ਵਿਸ਼ੇਸ਼ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹਨਾਂ ਚੋਣਾਂ ‘ਚ ਭਾਜਪਾ 400 ਤੋਂ ਵੱਧ ਸੀਟਾਂ ਨਾਲ ਤੀਜੀ ਵਾਰੀ ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਸਰਕਾਰ ਬਣਾਏਗੀ। ਉਹਨਾਂ ਕਿਹਾ ਕਿ ਵਿਰੋਧੀ ਧਿਰਾਂ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਦ ਦਾ ਕੋਈ ਲੀਡਰ ਮੌਜੂਦ ਨਹੀਂ ਸਭ ਆਪਣੇ ਸਿਆਸੀ ਮੁਫਾਦਾਂ ਲਈ ਇਕ ਜੁੱਟ ਹੋ ਰਹੇ ਹਨ ਜਿਸ ਤੋਂ ਦੇਸ਼ ਦੀ ਜਨਤਾ ਭਲੀ ਭਾਂਤੀ ਜਾਣੂ ਹੈ ਤੇ ਉਹ ਭਾਜਪਾ ਨੂੰ ਇੱਕ ਤਰਫਾ ਵੋਟ ਕਰੇਗੀ। ਕਮਲ ਹੀਰ ਨੇ ਗੱਲ ਕਰਦਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਨਹੀਂ ਬਲਕਿ ਪੂਰੀ ਦੁਨੀਆ ਅੰਦਰ ਬੋਲ ਬਾਲਾ ਹੈ। ਇਸ ਸਮੇਂ ਉਹ ਦੁਨੀਆਂ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਨੇਤਾ ਹਨ। ਉਨਾ ਕਿਹਾ ਕਿ ਜਿੱਥੇ ਦੁਨੀਆ ਕਰੋਨਾ ਤੇ ਜੰਗਾਂ ਚ ਉਲਝੀ ਰਹੀ ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੂਝ ਬੂਝ ਨਾਲ ਭਾਰਤ ਨੇ ਆਰਥਿਕ ਵਿਕਾਸ ਦੇ ਨਵੇਂ ਨਵੇਂ ਕੀਰਤੀ ਮਾਨ ਸਥਾਪਿਤ ਕੀਤੇ। ਉਹਨਾਂ ਕਿਹਾ ਕਿ ਦੁਨੀਆਂ ਭਰ ਦੀ ਮਲਟੀ ਨੈਸ਼ਨਲ ਕੰਪਨੀਆਂ ਲਈ ਭਾਰਤ ਪਹਿਲੀ ਪਸੰਦ ਬਣਿਆ ਤੇ ਦੇਸ਼ ਦੀ ਗਰੀਬ ਜਨਤਾ ਲਈ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ। ਸਿਹਤ ਦੇ ਖੇਤਰ ‘ਚ ਅਜਿਹਾ ਢਾਂਚਾ ਵਿਕਸਿਤ ਕੀਤਾ ਕਿ ਪੂਰੀ ਦੁਨੀਆ ਹੈਰਾਨ ਹੈ। ਦੇਸ਼ ਦੀ ਗਰੀਬ ਜਨਤਾ ਨੂੰ ਮੁਫਤ ਵਿੱਚ ਅੱਜ ਇਲਾਜ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਹੀ ਉਪਲਬਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੀਜੀ ਟਰਮ ਵਿੱਚ ਭਾਰਤ ਵਿਕਾਸ ਦੇ ਨਵੇਂ ਨਵੇਂ ਮੁਕਾਮ ਹਾਸਲ ਕਰੇਗਾ ਤੇ ਪੂਰੀ ਦੁਨੀਆ ‘ਚ ਭਾਰਤ ਦਾ ਡੰਕਾ ਵੱਜੇਗਾ ਤੇ ਭਾਰਤ ਵਿਸ਼ਵ ਗੁਰੂ ਬਣੇਗਾ। ਕਮਲ ਹੀਰ ਨੇ ਇਹ ਵੀ ਕਿਹ ਕੇ ਉਨ੍ਹਾਂ ਪੰਜਾਬ ਅੰਦਰ ਭਾਜਪਾ ਦੇ ਪ੍ਰਦਰਸ਼ਨ ਨੂੰ ਲੈ ਕੇ ਆਖਿਆ ਕਿ ਭਾਜਪਾ ਸੂਬੇ ਅੰਦਰ ਵੀ ਹੂੰਝਾ ਫੇਰਕੇ 13 ਦੀਆਂ 13 ਸੀਟਾਂ ‘ਤੇ ਜਿੱਤ ਪ੍ਰਾਪਤ ਕਰੇਗੀ ਤੇ ਇਸ ਵਾਰ ਪੰਜਾਬ ਅੰਦਰ ਭਾਜਪਾ ਦਾ ਹੀ ਕਮਲ ਖਿੜੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਲੀਡਰ, ਆਗੂ ਤੇ ਵਰਕਰ ਵੱਡੀ ਤਾਦਾਦ ਚ ਭਾਜਪਾ ਚ ਸ਼ਾਮਿਲ ਹੋ ਰਹੇ ਹਨ ਜਿਸ ਤੋਂ ਸਾਫ ਹੈ ਕਿ ਪੰਜਾਬ ਅੰਦਰ ਵੀ ਭਾਜਪਾ ਦੀ ਲਹਿਰ ਹੈ । ਤੀਜੀ ਵਾਰ ਭਾਜਪਾ 400 ਤੋਂ ਪਾਰ, ਪੰਜਾਬ ‘ਚ ਵੀ ਖਿਲੇਗਾ ਕਮਲ ਪੰਜਾਬ ਨੂੰ ਨਵੀ ਸੇਧ ਮਿਲੇਗੀ
