ਪ੍ਰਭੂ ਸ਼੍ਰੀ ਰਾਮ ਦੇ ਮੰਦਰ ਦਾ ਨਿਰਮਾਣ ਦੇਸ਼ ਵਾਸੀਆਂ ਲਈ ਗੌਰਵ ਵਾਲੀ ਗੱਲ – ਦੇਸ ਰਾਜ ਬਾਂਸਲ

ਬੁਢਲਾਡਾ, 20 ਜਨਵਰੀ (ਅਮਿਤ ਜਿੰਦਲ) ਅਯੁੱਧਿਆ ਵਿਖੇ ਭਗਵਾਨ ਰਾਮ ਦੇ ਪ੍ਰਾਣ ਪ੍ਰਤਿਸ਼ਠਾ ਨੂੰ ਲੈਕੇ ਦੇਸ਼ ਭਰ ਦੇ ਪ੍ਰਭੂ ਰਾਮ ਭਗਤਾਂ ਦੇ ਮਨਾ ਚ ਭਾਰੀ ਉਤਸ਼ਾਹ ਹੈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਦੇਸਰਾਜ ਬਾਂਸਲ ਨੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੇ ਜਨਮ ਸਥਾਨ ਤੇ ਰਾਮ ਮੰਦਰ ਦੀ ਮੌਜੂਦਗੀ ਦੇਸ਼ ਵਿਚ ਰਹਿਣ ਵਾਲੇ ਸਾਰੇ ਲੋਕਾਂ ਲਈ ਗੌਰਵ ਅਤੇ ਸਵੈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਫਿਰਕੂ ਜਾਂ ਕਿਸੇ ਜਾਤੀ ਨਾਲ ਸਬੰਧਤ ਨਹੀਂ ਸੀ, ਇਹ ਰਾਸ਼ਟਰੀ ਲੋਕ ਭਾਵਨਾਵਾਂ ਪ੍ਰਭੂ ਸ਼੍ਰੀ ਰਾਮ ਦੇ ਮੰਦਰ ਦੀ ਉਸਾਰੀ ਸਾਡੇ ਲਈ ਆਸਥਾ ਅਤੇ ਸਵੈ ਮਾਣ ਦਾ ਮਾਮਲਾ ਹੈ। ਉਨ੍ਹਾਂ ਨੇ ਸ਼ਹਿਰ ਨਿਵਾਸੀਆਂ ਨੂੰ ਆਖਿਆ ਕਿ ਉਹ 22 ਜਨਵਰੀ ਨੂੰ ਸ਼੍ਰੀ ਪੰਚਾਇਤੀ ਦੁਰਗਾ ਮੰਦਿਰ (ਰਾਮਲੀਲ੍ਹਾ ਮੈਦਾਨ)ਵਿੱਚ ਆ ਕੇ ਪ੍ਰਭੂ ਸ਼੍ਰੀ ਰਾਮ ਲਲਾ ਦੀ ਪਹਿਲੀ ਆਰਤੀ ਦੇਖਣ । ਸਾਰੇ ਪ੍ਰਭੂ ਪ੍ਰੇਮੀ ਰਾਤ ਨੂੰ ਆਪਣੇ ਘਰਾਂ ਵਿੱਚ ਦੀਵੇ ਜਗਾ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਸਵਾਗਤ ਕਰਨ। ਉਨ੍ਹਾਂ ਆਖਿਆ ਕਿ ਪ੍ਰਭੂ ਸ਼੍ਰੀ ਰਾਮ ਜੀ ਸਾਰੇ ਧਰਮਾਂ ਦੇ ਲੋਕਾਂ ਦੇ ਸਾਂਝੇ ਅਵਤਾਰ ਹਨ।
