ਪ੍ਰਸਿੱਧ ਕੌਮੀ ਸ਼ਾਇਰ ਪੰਛੀ ਨਕੋਦਰੀ ਅਤੇ ਮਾਸਟਰ ਮੋਹਨ ਲਾਲ ਸੋਂਧੀ ਵੱਲੋਂ ਸਲਾਨਾ ਮਾਂ ਭਗਵਤੀ ਜਾਗਰਣ ਅੱਜ 18 ਮਈ ਨੂੰ ਨਕੋਦਰ ਵਿਖੇ

ਨਕੋਦਰ (ਏ.ਐਲ.ਬਿਉਰੋ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਸਿੱਧ ਕੌਮੀ ਸ਼ਾਇਰ ਪੰਛੀ ਨਕੋਦਰੀ ਅਤੇ ਮਾਸਟਰ ਮੋਹਨ ਲਾਲ ਸੋਂਧੀ ਨਕੋਦਰ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਮਾਂ ਭਗਵਤੀ ਜਾਗਰਣ ਅੱਜ 18 ਮਈ ਦਿਨ ਸ਼ਨੀਵਾਰ ਰਾਤ 8 ਵਜੇ ਗਲੀ ਨੰ. 2, ਮੁਹੱਲਾ ਰਿਸ਼ੀ ਨਗਰ ਨਕੋਦਰ ਵਿਖੇ ਬੜੀ ਸ਼ਰਧਾ ਪੁਰਵਕ ਕਰਵਾਇਆ ਜਾ ਰਿਹਾ ਹੈ। ਜਾਗਰਣ ਚ ਮਾਂ ਜਵਾਲਾ ਜੀ ਤੋਂ ਜੋਤ ਲਿਆਂਦੀ ਜਾ ਰਹੀ ਹੈ। ਇਸ ਜਾਗਰਣ ਚ ਕੌਮੀ ਸ਼ਾਇਰ ਪੰਛੀ ਜੀ ਅਤੇ ਹੋਰ ਪੰਜਾਬ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਮਾਂ ਦੇ ਚਰਣਾਂ ਚ ਹਾਜਰੀ ਲਗਵਾਉਣਗੀਆਂ।
