ਪ੍ਰੈਸ ਕਲੱਬ ਦੀ ਸਾਲਾਨਾ ਚੋਣ

ਭਵਾਨੀਗੜ੍ਹ (ਵਿਜੈ ਗਰਗ) ਪ੍ਰੈਸ ਕਲੱਬ ਭਵਾਨੀਗੜ੍ਹ ਰਜਿ ਦੀ ਸਾਲਾਨਾ ਚੋਣ ਮੀਟਿੰਗ ਸੰਯੁਕਤ ਪ੍ਰੈਸ ਕਲੱਬ ਦੇ ਦਫਤਰ ਵਿਖੇ ਇਕਬਾਲ ਸਿੰਘ ਫੱਗੂਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਮੀਟਿੰਗ ਵਿੱਚ ਇਕਬਾਲ ਸਿੰਘ ਫੱਗੂਵਾਲਾ ਨੇ ਆਪਣੇ ਕਾਰਜਕਾਲ ਦੌਰਾਨ ਸਮੂਹ ਮੈਂਬਰਾਂ ਵੱਲੋਂ ਦਿਤੇ ਸਹਿਯੋਗ ਦਾ ਧੰਨਵਾਦ ਕੀਤਾ। ਸਾਰੇ ਮੈਂਬਰਾਂ ਨੇ ਇਕਬਾਲ ਸਿੰਘ ਫੱਗੂਵਾਲਾ ਵੱਲੋਂ ਨਿਭਾਏ ਸ਼ਾਨਦਾਰ ਰੋਲ ਦੀ ਸ਼ਲਾਘਾ ਕੀਤੀ। ਇਸ ਉਪਰੰਤ ਕਲੱਬ ਦੇ ਮੁੱਖ ਸਰਪ੍ਰਸਤ ਮੇਜਰ ਸਿੰਘ ਮੱਟਰਾਂ ਅਤੇ ਗੁਰਦਰਸ਼ਨ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਨਵੀਂ ਬਾਡੀ ਦੀ ਚੋਣ ਕੀਤੀ ਗਈ। ਜਿਸ ਵਿੱਚ ਅਮਨਦੀਪ ਸਿੰਘ ਮਾਝਾ ਪ੍ਰਧਾਨ, ਗੁਰਵਿੰਦਰ ਸਿੰਘ ਰੋਮੀ ਜਨਰਲ ਸਕੱਤਰ, ਮਨਦੀਪ ਕੁਮਾਰ ਅੱਤਰੀ ਖਜਾਨਚੀ, ਕ੍ਰਿਸ਼ਨ ਕੁਮਾਰ ਗਰਗ ਸੀਨੀਅਰ ਮੀਤ ਪ੍ਰਧਾਨ, ਇਕਬਾਲ ਸਿੰਘ ਫੱਗੂਵਾਲਾ ਜੋਆਇੰਟ ਸਕੱਤਰ,ਸੋਹਣ ਸਿੰਘ ਸੋਢੀ ਮੀਤ ਪ੍ਰਧਾਨ, ਵਿਜੈ ਕੁਮਾਰ ਸਿੰਗਲਾ ਪ੍ਰੈਸ ਸਕੱਤਰ, ਭੀਮਾ ਭੱਟੀਵਾਲ ਦਫ਼ਤਰ ਸਕੱਤਰ ਚੁਣੇ ਗਏ। ਰਸ਼ਪਿੰਦਰ ਪ੍ਰਿੰਸ, ਰਾਜੀਵ ਸ਼ਰਮਾ, ਹਰਪਾਲ ਸਿੰਘ ਘੁਮਾਣ ਅਤੇ ਜਤਿੰਦਰ ਸੈਂਟੀ ਅਗਜੈਕਟਿਵ ਕਮੇਟੀ ਮੈਂਬਰ ਬਣਾਏ ਗਏ।
