ਪ੍ਰੈਸ ਕਲੱਬ ਮਹਿਤਪੁਰ ਦੇ ਨਵੇਂ ਆਹੁੰਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ

ਮਹਿਤਪੁਰ (ਲਖਵਿੰਦਰ ਸਿੰਘ) ਜਰਨਲਿਸਟ ਪ੍ਰੈਸ ਕਲੱਬ ਰਜਿ.ਪੰਜਾਬ ਦੀ ਯੂਨੀਟ ਪ੍ਰੈਸ ਕਲੱਬ ਮਹਿਤਪੁਰ ਦੀ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਹਿਮ ਮੀਟਿੰਗ ਹੋਈ।ਜਿਸ ਵਿੱਚ ਵੱਖ ਵੱਖ ਮੁੰਦਿਆਂ ਤੇ ਵਿਚਾਰ ਵਿਟਾਂਦਰਾਂ ਕੀਤਾ ਗਿਆ ਅਤੇ ਨਵੇਂ ਆਹੁੰਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਸੰਸਥਾਪਕ ਤੇ ਚੇਅਰਮੈਨ ਹਰਭਜਨ ਸਿੰਘ ਰਾਜਾ,ਸੀਨੀਅਰ ਚੇਅਰਮੈਂਨ ਮਨੋਜ ਚੌਪੜਾ,ਪ੍ਰਧਾਨ ਅਸ਼ੋਕ ਚੌਹਾਨ,ਵਾਇਸ ਪ੍ਰਧਾਨ ਬੋਬੀ ਸੂਦ,ਖਜਾਨਚੀ ਰਾਜਿੰਦਰ ਸਿੰਘ ਸੋਨੂੰ,ਜਰਨਲ ਸੈਕਟਰੀ ਲਖਵਿੰਦਰ ਸਿੰਘ,ਪ੍ਰੈਸ ਸਕੱਤਰ ਹਰਦੀਪ ਸਿੰਘ ਆਦਿ ਅਹੁੰਦੇਦਾਰਾਂ ਦੀ ਚੋਣ ਕੀਤੀ ਗਈ।ਇਸ ਦੌਰਾਨ ਆਹੁੰਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ।ਪ੍ਰੈਸ ਕਲੱਬ ਵਿੱਚ ਨਵੇਂ ਪੱਤਰਕਾਰਾਂ ਮੈਂਬਰਾਂ ਨੂੰ ਸ਼ਾਮਿਲ ਵੀ ਕੀਤਾ ਗਿਆ।ਇਸ ਸਬੰਧੀ ਗੱਲਬਾਤ ਕਰਦਿਆਂ ਮਨੋਜ ਚੌਪੜਾ,ਹਰਭਜਨ ਸਿੰਘ ਰਾਜਾ ਤੇ ਅਸ਼ੋਕ ਚੌਹਾਨ ਨੇ ਕਿ ਸਾਨੂੰ ਪੱਤਰਕਾਰ ਵੀਰਾਂ ਵਲੋਂ ਜੋਂ ਸੇਵਾ ਦਾ ਮੌਕਾ ਦਿੱਤਾ ਗਿਆ ਹੈ ਉਸ ਨੂ ਪੂਰੀ ਤਨਦੇਹੀ ਨਾਲ ਨਿਭਾਵਾਂਗੇਂ ਅਤੇ ਪੱਤਰਕਾਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੌਰਾਨ ਮੋਢੇ ਨਾਲ ਮੋਢਾ ਜੋੜ ਕੇ ਖੜਾਗੇਂ।ਨਵੇਂ ਚੁਣੇ ਆਹੁੰਦੇਦਾਰਾਂ ਨੂੰ ਜਰਨਲਿਸਟ ਪ੍ਰੈਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਤੇ ਹੋਰਾਂ ਵਲੋਂ ਵਧਾਈਆਂ ਦਿੱਤੀਆਂ।ਇਸ ਮੌਕੇ ਬਲਜੀਤ ਸਿੰਘ ਸਾਬੀ,ਨੀਰਜ ਵਰਮਾ,ਕਰਮਜੀਤ ਸਿੰਘ,ਵਿਕਰਮਜੀਤ ਸਿੰਘ ਮਹਿਤਾ ਆਦਿ ਹਾਜ਼ਰ ਸਨ।
