ਪੰਜਾਬੀ ਮੂਵਮੈਂਟ ਐਸੋਸੀਏਸ਼ਨ ਆਫ ਆਸਟਰੇਲੀਆ ਵੱਲੋਂ ਸਿਡਨੀ ‘ਚ ਹੋਇਆ 19ਵਾਂ “ਮੇਲਾ ਤੀਆਂ ਦਾ” ਸੁਪਰ ਡੁਪਰ ਗਿਆ

ਜਲੰਧਰ (ਰਾਜੇਸ਼ ਕੁਮਾਰ) ਪੰਜਾਬੀ ਮੂਵਮੈਂਟ ਐਸੋਸੀਏਸ਼ਨ ਆਫ ਆਸਟਰੇਲੀਆ ਵੱਲੋਂ 19ਵਾਂ “ਮੇਲਾ ਤੀਆਂ ਦਾ” “Black Town Leisure Centre Stanhope” ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਉਥੋਂ ਦੇ ਪ੍ਰੀਮੀਅਰ ਹਾਜਰ ਹੋਏ। ਮੇਲੇ ਦੀ ਜਾਣਕਾਰੀ ਦਿੰਦੇ ਹੋਏ ਕਮਲਦੀਪ ਕੌਰ ਅਤੇ ਵਰੁਣ ਤਿਵਾੜੀ ਨੇ ਦੱਸਿਆ ਕਿ ਇਸ ਮੇਲੇ ਵਿੱਚ 2 ਸਾਲ ਦੇ ਬੱਚਿਆਂ ਤੋਂ ਲੈ ਕੇ 85 ਸਾਲ ਦੀਆਂ ਬਜ਼ੁਰਗ ਔਰਤਾਂ ਨੇ ਹਿੱਸਾ ਲਿਆ ਅਤੇ ਪੰਜਾਬੀ ਕਲਚਰ ਨਾਲ ਜੁੜੇ ਹਰੇਕ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ। ਉਨਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ ਸੁਪਰ ਡੁਪਰ ਹੋਇਆ। ਇਸ ਮੌਕੇ ਤੇ ਕਈ ਉੱਚ ਸਖਸ਼ੀਅਤਾਂ ਵੀ ਹਾਜ਼ਰ ਹੋਈਆਂ ਅਤੇ ਉਨਾਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ।
