ਪੰਜਾਬ ‘ਚ ਭਗਵੰਤ ਮਾਨ ਦੀ ਸਰਕਾਰ ਆਉਣ ਤੇ ਪੰਜਾਬ ਦਾ ਹਰ ਵਰਗ ਖੁਸ਼ਹਾਲ ਮਹਿਸੂਸ ਕਰ ਰਿਹਾ – ਪ੍ਰਧਾਨ ਰਾਜਵਰਿੰਦਰ ਸਿੰਘ ਥਿੰਦ

ਗੜਸ਼ੰਕਰ (ਨੀਤੂ ਸ਼ਰਮਾ) ਬੀਹੜਾਂ ਦੀ ਪੰਚਾਇਤ ਮੈਂਬਰ ਤੇ ਦੁਕਾਨਦਾਰ ਅਸ਼ੋਸੀਏਸ਼ਨ ਗੜ੍ਹਸ਼ੰਕਰ ਦਾ ਪ੍ਰਧਾਨ ਰਾਜਾ ਆਪ ‘ਚ ਸ਼ਾਮਿਲ ਆਮ ਆਦਮੀ ਪਾਰਟੀ ਗੜ੍ਹਸ਼ੰਕਰ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋ ਹਲਕੇ ਦੇ ਪਿੰਡ ਬੀਹੜਾਂ ਦੀ ਪੰਚਾਇਤ ਮੈਂਬਰ ਬਲਵੀਰ ਸਿੰਘ, ਤਜਿੰਦਰ ਸਿੰਘ, ਸੁਰਜੀਤ ਸਿੰਘ, ਕਮਲਜੀਤ ਸਿੰਘ,ਅਮਨਦੀਪ ਸਿੰਘ, ਗਗਨਪ੍ਰੀਤ ਸਿੰਘ ਤੇ ਦੁਕਾਨਦਾਰ ਅਸ਼ੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਰਾਜਿੰਦਰ ਸਿੰਘ ਥਿੰਦ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ.ਜੈ ਕ੍ਰਿਸ਼ਨ ਸਿੰਘ ਰੋੜੀ ‘ਚ ਆਮ ਆਦਮੀ ਪਾਰਟੀ ਸਾਮਿਲ ਹੋਏ । ਜਿਸ ਮੌਕੇ ਪ੍ਰਧਾਨ ਰਾਜਵਰਿੰਦਰ ਸਿੰਘ ਥਿੰਦ ਨੇ ਕਿਹਾ ਕਿ ਪੰਜਾਬ ਵਿੱਚ ਵੱਖ- ਵੱਖ ਰਾਜਨੀਤਿਕ ਪਾਰਟੀਆਂ ਨੇ ਰਾਜ ਕੀਤਾ ਤੇ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ‘ਚ ਅਸਫਲ ਰਹੀਆਂ ਪਰੰਤੂ ਪੰਜਾਬ ‘ਚ ਭਗਵੰਤ ਮਾਨ ਦੀ ਸਰਕਾਰ ਆਈ ਹੈ | ਉਦੋਂ ਤੋਂ ਪੰਜਾਬ ਦਾ ਹਰ ਵਰਗ ਖੁਸ਼ਹਾਲ ਮਹਿਸੂਸ ਕਰ ਰਿਹਾ ਹੈ | ਉਹਨਾਂ ਕਿਹਾ ਕਿ ਭਾਰਤੀ ਇਤਿਹਾਸ ‘ਚ ਪਹਿਲੀ ਵਾਰ ਹੋਇਆ ਕਿ ਮੁਫ਼ਤ ਬਿਜਲੀ ਦੀ ਸਹੂਲਤ ਬਿਨਾ ਕਿਸੇ ਭੇਦਭਾਵ ਤੇ ਹਰ ਵਰਗ ਨੂੰ ਦਿੱਤੀ ਜਾ ਰਹੀ । ਕਿਸਾਨ ਆਗੂ ਬਲਵੀਰ ਸਿੰਘ ਬੀਹੜਾਂ ਨੇ ਕਿਹਾ ਕਿ ਹੁਣ ਤੱਕ ਕੰਢੀ ਕਨਾਲ ਨਹਿਰ ਤੇ ਪਿਛਲੀਆਂ ਸਰਕਾਰਾਂ ਤੇ ਰਾਜਨੀਤੀ ਦੇ ਨਾਲ ਭਿ੍ਸ਼ਾਟਾਚਾਰ ਵੀ ਕੀਤਾ ਪ੍ਰੰਤੂ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਸਰਕਾਰ ਬਣਾਉਂਦੇ ਸਮੇਂ ਪਹਿਲ ਦੇ ਅਧਾਰ ਤੇ ਹਰ ਖੇਤ ਤੱਕ ਪਾਣੀ ਪਹੁੰਚਾਇਆ | ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ | ਇਸ ਮੌਕੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਜਿੰਨਾਂ ਆਸਾਂ ਉਮੀਦਾਂ ਨਾਲ ਸਾਥੀਆਂ ਨਾਲ ਪਾਰਟੀ ‘ਚ ਸ਼ਾਮਿਲ ਹੋਏ, ਉਹਨਾਂ ਤੇ ਖਰੇ ਉਤਰਾਂਗੇ ਤੇ ਪਾਰਟੀ ‘ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਚਰਨਜੀਤ ਸਿੰਘ ਚੰਨੀ, ਬਲਦੀਪ ਸਿੰਘ, ਜੁਝਾਰ ਸਿੰਘ, ਗੁਲਜਿੰਦਰ ਸਿੰਘ ਗੱਦੀਵਾਲ, ਅਮਨ ਸਿੰਘ ਬੀਹੜਾਂ, ਮਿੰਟੂ ਖੇਪੜ ਆਦਿ ਹਾਜਰ ਸਨ |