ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਬਚਾਉਣ ਲਈ ਆਮ ਜਨਤਾ ਦਾ ਇਕ ਜੁਟਾ ਹੋਣਾ ਜਰੂਰੀ-ਕੰਗ

ਗੜਸ਼ੰਕਰ (ਨੀਤੂ ਸ਼ਰਮਾ) ਲੋਕ ਸਭਾ ਚੋਣਾਂ ਦੇ ਲਈ ਚੁਣੇ ਗਏ ਹਲਕਾ ਅਨੰਦਪੁਰ ਸਾਹਿਬ ਜੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਪ੍ਰਚਾਰ ਕਰਦੇ ਹੋਏ ਕਿਹਾ ਕਿ ਪਹਿਲਾਂ ਜੋ ਸਰਕਾਰਾਂ ਆਈਆਂ ਉਨ੍ਹਾਂ ਨੇ ਪੰਜਾਬ ਨੂੰ ਜੋ ਦਿੱਤਾ ਹੈ ਇਹ ਹਰ ਕੋਈ ਜਾਣਦਾ ਹੈ। ਉਮੀਦਵਾਰ ਕੰਗ ਨੇ ਕਿਹਾ ਕਿ ਅੱਜ ਹਰ ਵਰਗ ਦੇ ਲੋਕ ਆਪ ਨਾਲ ਜੂੜ ਰਹੇ ਹਨ ਕਿਊ ਕਿ ਪੰਜਾਬ ਨੂੰ ਜਿਹੜੀ ਸਰਕਾਰ ਬਚਾ ਸਕਦੀ ਹੈ ਉਹ ਆਪ ਦੀ ਸਰਕਾਰ ਹੈ। ਆਪ ਨੂੰ ਲਿਆਓ ਪੰਜਾਬ ਨੂੰ ਬਚਾਓ ਆਮ ਲੋਕਾ ਦੀ ਆਵਾਜ਼ ਹੈ। ਕਿਊ ਕਿ ਆਪ ਆਮ ਜਨਤਾ ਦੇ ਨਾਲ ਖੜੀ ਹੈ।ਇਸ ਮੌਕੇ ਤੇ ਕੰਗ ਨੇ ਕਿਹਾ ਕਿ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਬਚਾਉਣ ਲਈ ਆਪ ਸਭ ਨੂੰ ਆਪ ਦਾ ਸਾਥ ਇਕਜੁੱਟ ਹੋ ਕੇ ਦੇਣਾ ਪਵੇਗਾ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਉਨਾਂ ਭਰਿਸ਼ਟਾਚਾਰਾਂ ਤੋਂ ਜਿਨਾਂ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾ ਦਿੱਤਾ ਅਤੇ ਪੰਜਾਬ ਦੀ ਕਿਸਾਨੀ ਨੂੰ ਸੜਕਾਂ ਤੇ ਬਿਠਾ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਇਹ ਲੋਕਾਂ ਦੇ ਹਿੱਤ ਵਿੱਚ ਹਮੇਸ਼ਾ ਖੜੀ ਹੈ ਅਤੇ ਖੜੀ ਰਹੇਗੀ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਆਪ ਦੀ ਸਰਕਾਰ ਹਮੇਸ਼ਾ ਆਮ ਜਨਤਾ ਨਾਲ ਖੜੀ ਰਹੇਗੀ ਅਤੇ ਪੰਜਾਬ ਨੂੰ ਖੁਸ਼ਹਾਲ ਹਰਿਆ ਭਰਿਆ ਬਣਾਵੇਗੀ। ਤੇ ਖੁਸ਼ਹਾਲ ਬਣਾਉਣ ਲਈ ਤੁਹਾਡਾ ਸਭ ਦਾ ਇਕ ਜੁਟ ਸਾਥ ਹੋਣਾ ਜਰੂਰੀ ਹੈ। ਇਸ ਮੋਕੇ ਜੈ ਸਿੰਘ ਰੋੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਜਨਤਾ ਨਾਲ ਜੂੜੀ ਹੋਈ ਹੈ। ਪੰਜਾਬ ਦੇ ਹਰ ਮੁਦਿਆਂ ਨੂੰ ਲੈ ਕਿ ਲੋਕ ਸਭਾ ਚ ਬੁਲੰਦ ਆਵਾਜ਼ ਦੀ ਲੋੜ ਹੈ ਹਲਕਾ ਅਨੰਦਪੁਰ ਸਾਹਿਬ ਜੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਹਲਕੇ ਦੀਆਂ ਹਰ ਸਮੱਸਿਆਵਾਂ ਨੂੰ ਹੱਲ ਕਰਾਉਣ ਦੀ ਪੁਰੀ ਕੋਸ਼ਿਸ਼ ਕਰਨ ਗੇ। ਤੁਹਾਡਾ ਹਰ ਇਕ ਸਾਥ ਪੰਜਾਬ ਨੂੰ ਬਚਾ ਸਕਦਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਨੇ ਪੰਜਾਬ ਚ ਰਾਜ ਕੀਤਾ ਪਰ ਪੰਜਾਬ ਨੂੰ ਕਿਸੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਹੁਣ ਆਮ ਲੋਕਾ ਦੀ ਆਪਣੀ ਆਪ ਦੀ ਸਰਕਾਰ ਹਰ ਵਰਗ ਦੇ ਨਾਲ ਖੜੀ ਹੈ।ਆਪ ਨੂੰ ਇਕ ਮੋਕਾ ਲੋਕ ਸਭਾ ਦੀਆਂ ਚੋਣਾਂ ਵਿੱਚ ਵੀ ਦਿਓ । ਇਹ ਤੁਹਾਡੀ ਆਪਣੀ ਆਪ ਦੀ ਸਰਕਾਰ ਤੁਹਾਡੇ ਸਹਿਯੋਗ ਨਾਲ ਪੰਜਾਬ ਦੀ ਖੁਸ਼ਹਾਲੀ ਮੁੜ ਵਾਪਸ ਲੈ ਕਿ ਆਵਾਗੇ।ਪ੍ਰਚਾਰ ਕਰਦੇ ਵਿਧਾਨ ਸਭਾ ਪੰਜਾਬ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਮੇਰੇ ਹਲਕੇ ਦੇ ਵਾਸੀ ਮੇਰਾ ਪਰਿਵਾਰ ਹੈ ਜਿਨਾਂ ਦੇ ਲਈ ਮੈਂ ਦਿਨ ਰਾਤ ਖੜਾ ਹਾਂ ਪੰਜਾਬ ਨੂੰ ਬਚਾਉਣ ਲਈ ਪੰਜਾਬ ਵਿੱਚ ਪੂਰੀ ਤਰ੍ਹਾਂ ਬਦਲਾਵ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਫੈਲੇ ਹੋਏ ਭਰਿਸ਼ਟਾਚਾਰ ਨੂੰ ਖਤਮ ਕਰਨ ਲਈ ਪੰਜਾਬ ਵਾਸੀਆਂ ਨੂੰ ਇੱਕਜੁੱਟ ਹੋ ਕੇ ਚਲਣਾ ਪਵੇਗਾ ਇਹ ਉਦੋਂ ਹੀ ਹੋ ਸਕਦਾ ਹੈ ਜਦੋਂ ਪੰਜਾਬ ਦੇ ਸਾਰੇ ਵਾਸੀ ਆਪ ਦਾ ਪੂਰਾ ਸਾਥ ਦੇਣਗੇ ।
