ਪੰਜਾਬ ਬੋਰਡ ਵਲੋ ਐਲਾਨੇ ਗਏ ਦਸਵੀਂ ਦੇ ਨਤੀਜੇ

ਰਾਮਗੜ੍ਹੀਆ ਮਾਡਲ ਹਾਈ ਸਕੂਲ ਰੇਲਵੇ ਰੋਡ ਨਕੋਦਰ ਦਸਵੀਂ ਕਲਾਸ ਦਾ ਨਤੀਜ਼ਾ ਬਹੁਤ ਹੀ ਸ਼ਾਨਦਾਰ ਰਿਹਾ। ਫਿਰ ਤੋ ਕੁੜੀਆਂ ਨੇ ਬਾਜ਼ੀ ਮਾਰੀ। ਪਹਿਲਾ ਸਥਾਨ ਅਨੀਸ਼ਾ, ਦੂਸਰਾ ਸਥਾਨ ਅਸ਼ਮੀਤ ਕੌਰ, ਤੇ ਤੀਸਰਾ ਸਥਾਨ ਕਿਰਪਾ ਨੇ , ਅਨੂ , ਤਾਨੀਆ, ਕਰਨਵੀਰ ਸਿੰਘ, ਤੇ ਬਾਕੀ ਬੱਚਿਆਂ ਨੇ ਵੀ ਵਧੀਆ ਅੰਕ ਹਾਸਿਲ ਕੀਤੇ। ਦਸਵੀਂ ਦੇ ਸ਼ਾਨਦਾਰ ਨਤੀਜੇ ਨੇ ਰਾਮਗੜ੍ਹੀਆ ਮਾਡਲ ਹਾਈ ਸਕੂਲ ਦਾ ਨਾਮ ਹੋਰ ਉਚਾਈਆ ਤੇ ਲੈ ਗਿਆ। ਅਸੀਂ ਇਸ ਗੱਲ ਤੇ ਮਾਣ ਮਹਿਸੂਸ ਕਰਦੇ ਹਾਂ ਕੀ ਪੰਜਵੀਂ ਵਾਂਗ ਹੀ ਦਸਵੀਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਅਸੀਂ ਇਸ ਸਾਲ ਵੀ ਸ਼ਤ ਪ੍ਰਤੀਸ਼ਤ ਨਤੀਜਾ ਲਿਆਉਣ ਵਿੱਚ ਸਫ਼ਲ ਰਹੇ। ਸਕੂਲ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਸਾਰੇ ਸਟਾਫ਼ ਨੇ ਸਾਰੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
