August 6, 2025
#Uncategorized

‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਮੁਹਿੰਮ ਤਹਿਤ 43 ਸੁਵਿਧਾ ਦੇਣ ਲਈ ਲੱਗਣਗੇ ਵਿਸ਼ੇਸ਼ ਕੈਂਪ- ਐਸ.ਡੀ.ਐਮ ਬਟਾਲਾ

ਬਟਾਲਾ, 2 ਫਰਵਰੀ (ਲਵਪ੍ਰੀਤ ਸਿੰਘ ਖੁਸ਼ੀ ਪੁਰ ) ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ ਵੱਲੋਂ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਲੋਕਾਂ ਦੇ ਘਰਾਂ ਦੇ ਨੇੜੇ 43 ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ “ਪੰਜਾਬ ਸਰਕਾਰ, ਤੁਹਾਡੇ ਦੁਆਰ”ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ 5 ਫਰਵਰੀ ਨੂੰ ਵਾਰਡ ਨੰਬਰ-1, ਪਿੰਡ ਬਹਾਦੁਰ ਹੂਸੈਨ, ਡਾਲਾ, ਕਾਂਗੜਾ, ਵਾਰਡ ਨੰਬਰ 22 ਅਤੇ ਖੋਖੋਵਾਲ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਸਮਾਂਬੱਧ ਢੰਗ ਨਿਪਟਾਰਾ ਕੀਤਾ ਜਾਵੇਗਾ। ਵਿਸ਼ੇਸ਼ ਕੈਂਪਾਂ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਇਸ ਮੌਕੇ ਤਹਿਸੀਲਦਾਰ ਅਭਿਸ਼ੇਕ ਵਰਮਾ ਵੀ ਮੌਜੂਦ ਸਨ।ਉਨਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਹੇਠ ਵਿਸ਼ੇਸ ਕੈਂਪਾਂ ਦੌਰਾਨ ਮਾਲ ਵਿਭਾਗ ਨਾਲ ਸਬੰਧਤ, ਸਿਹਤ ਵਿਭਾਗ, ਕਾਰਪੋਰੇਸ਼ਨ ਨਾਲ ਸਬੰਧਤ, ਪੰਚਾਇਤ ਵਿਭਾਗ, ਮਗਨਰੇਗਾ, ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ ਸਬੰਧੀ ਕਰਜ਼ਾ ਆਦਿ ਲੈਣ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਮੌਕੇ ’ਤੇ ਹੀ ਬਿਨੈ ਪੱਤਰ ਪ੍ਰਾਪਤ ਕਰਕੇ ਉਚਿਤ ਕਾਰਵਾਈ ਕਰਨਗੇ।ਇਸ ਮੌਕੇ ਉਨ੍ਹਾਂ ਕਿਹਾ ਕਿ ਸਮੂਹ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਸਮੇਂ ਸਿਰ ਢੁੱਕਵਾਂ ਹੱਲ ਕਰਨਗੇ।ਇਸ ਮੌਕੇ ਸ਼ਿਵ ਸੁਪਰਡੈਂਟ ਨਿਗਰ ਨਿਗਮ ਬਟਾਲਾ, ਗੁਰਪ੍ਰੀਤ ਸਿੰਘ ਬੀਡੀਪੀਓ ਕਾਦੀਆਂ, ਹਰਜੀਤ ਸਿੰਘ ਐਸਡੀਓ, ਬਿਕਰਮ ਸਿੰਘ ਐਮ.ਸੀ.ਬਟਾਲਾ, ਦਿਲਬਾਗ ਸਿੰਘ, ਨਾਮਦੇਵ ਐਮ.ਸੀ. ਬਟਾਲਾ, ਵੱਖ –ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।ਦੱਸਣਯੋਗ ਹੈ ਕਿ ‘ਪੰਜਾਬ ਸਰਕਾਰ, ਤੁਹਾਡੇ ਦੁਆਰ’ ਤਹਿਤ 5 ਫਰਵਰੀ ਨੂੰ ਵਾਰਡ ਨੰਬਰ-1, ਬਹਾਦੁਰ ਹੂਸੈਨ, ਡਾਲਾ, ਕਾਂਗੜਾ, ਵਾਰਡ ਨੰਬਰ-22, ਅਤੇ ਖੋਖੋਵਾਲ ਵਿਖੇ ਵਿਸ਼ੇਸ ਕੈਂਪ ਲਗਾ ਜਾਣਗੇ। ਇਸੇ ਤਰਾਂ 06 ਫਰਵਰੀ ਨੂੰ ਵਾਰਡ ਨੰ-2, ਮਿਸ਼ਰਪੁਰਾ, ਰਸੂਲਪੁਰ, ਚੀਮਾ ਖੁੱਡੀ, ਵਾਰਡ ਨੰ-23 ਤੇ ਜਾਹਦਪੁਰ, ਮਿਤੀ 07 ਫਰਵਰੀ ਨੂੰ ਵਾਰਡ ਨੰ -03, ਬੱਲ, ਤਲਵੰਡੀ ਝੁੰਗਲਾਂ, ਕਿਸ਼ਨਕੋਟ, ਵਾਰਡ ਨੰ-24, ਰਾਮਪੁਰ, 08 ਫਰਵਰੀ ਨੂੰ ਵਾਰਡ ਨੰ-4 ਮੀਰਪੁਰ, ਦੁਨੀਆਂ ਸੰਧੂ, ਪੱਡਾ, ਵਾਰਡ ਨੰ-25, ਚੀਮਾ, ਮਿਤੀ 09 ਫਰਵਰੀ ਨੂੰ ਵਾਰਡ ਨੰ-5, ਪੰਜਗਰਾਈਆਂ,ਕਾਹਲਵਾਂ, ਤਲਵਾੜਾ, ਵਾਰਡ ਨੰ-26 ਰੰਗੀਲਪੁਰ, 10 ਫਰਵਰੀ ਨੂੰ ਵਾਰਡ ਨੰਬਰ-27, ਫੁੱਲਕੇ, ਭਿੱਟੇਵੱਡ, ਘੁਮਾਣ, ਵਾਰਡ ਨੰ-28, ਭੱਟੀਵਾਲ, 12 ਫਰਵਰੀ ਨੂੰ ਵਾਰਡ ਨੰ-6, ਹਰਦੋਝੰਡੇ, ਵਡਾਲਾ ਗ੍ਰੰਥੀਆਂ, ਮੰਡ, ਵਾਰਡ ਨੰ-29, ਕੋਟ ਬਖਤਾ, ਵਾਰਡ-7, 13 ਫਰਵਰੀ ਨੂੰ ਗੋਖੂਵਾਲ, ਬਸਰਾਏ, ਬਾਲੜਵਾਲ, ਵਾਰਡ ਨੰ-30, ਜੈਤੋ ਸਰਜਾ, 14 ਫਰਵਰੀ ਨੂੰ ਵਾਰਡ ਨੰ-8, ਸ਼ੇਖੂਪੁਰ, ਸ਼ੇਰਪੁਰ, ਮਾੜੀ ਬੂਚੀਆਂ, ਵਾਰਡ ਨੰ-31, ਕੋਟਲਾ ਮੂਸਾ, ਮਿਤੀ 15-02-2024 ਨੂੰ ਵਾਰਡ ਨੰ-9, ਧੀਰ, ਬਹਿਲੁਵਾਲ, ਨੁਰਪੁਰ, ਵਾਰਡ ਨੰ-32, ਸ਼ੁਕਾਲਾ, ਮਿਤੀ 16-02-2024 ਨੂੰ ਵਾਰਡ ਨੰ-10, ਹਨਪੁਰ ਕਲਾਂ, ਮਨੋਹਰਪੁਰ, ਸਮਰਾਏ, ਵਾਰਡ ਨੰ-33, ਸੇਖਵਾਂ, ਮਿਤੀ 17-02-2024 ਨੂੰ ਵਾਰਡ ਨੰ-34, ਖੋਜੇਵਾਲ, ਮਨਸੂਰਕੇ, ਦਕੋਹਾ,ਵਾਰਡ ਨੰ-35, ਸਿਧਵਾਂ, ਮਿਤੀ 19-02-2024 ਨੂੰ ਵਾਰਡ ਨੰ-11 ਸੈਦ ਮੁਬਾਰਕ, ਦੋਲਤਪੁਰ, ਰਾਮਪੁਰ, ਵਾਰਡ ਨੰ-36, ਨੱਥੂ ਖਹਿਰਾ, ਮਿਤੀ 20-02-2024 ਨੂੰ ਵਾਰਡ ਨੰ-12, ਬੱਜੂਮਾਨ, ਚਾਹਗਿੱਲ, ਗਾਲੋਵਾਲ, ਵਾਰਡ ਨੰ-37, ਉਧਨਵਾਲ, ਮਿਤੀ 21-02-2024 ਨੂੰ ਵਾਰਡ ਨੰ-13, ਚਹਿੱਤ, ਲੀਲ ਖੁਰਦ, ਖਾਂਨਪੁਰ, ਵਾਰਡ ਨੰ-38, ਹਰਪੁਰਾ, ਮਿਤੀ 22-02-2024 ਨੂੰ ਵਾਰਡ ਨੰ-14, ਕੋਟਲਾ ਸਰਫ, ਗ੍ਰੰਥਗੜ੍ਹ, ਪੇਜੋਚੱਕ, ਵਾਰਡ ਨੰ-39, ਸਾਲੋਚੱਕ, ਮਿਤੀ 23-02-2024 ਨੂੰ ਵਾਰਡ ਨੰ-15, ਹੁਸੈਨਪੁਰ ਖੁਰਦ, ਨੰਗਲ ਬਾਗਬਾਨਾ, ਕੋਟਲੀ ਲੇਹਲ, ਵਾਰਡ ਨੰ-40, ਲੀਲ ਕਲਾਂ, ਮਿਤੀ 24-02-2024 ਨੂੰ ਵਾਰਡ-41,ਸੰਗਰਾਵਾਂ, ਹਰਚੋਵਾਲ, ਚੱਕ ਭਗਤੂਪੁਰ, ਵਾਰਡ ਨੰ-42, ਚਾਹਲ ਖੁਰਦ, ਮਿਤੀ 26-02-2024 ਨੂੰ ਵਾਰਡ ਨੰ-16 ਘਸੀਟਪੁਰ, ਅਵਾਣ, ਡੇਰੇਵਾਲੀ, ਵਾਰਡ ਨੰ-43 ਧੀਰੋਵਾਲ, ਮਿਤੀ 27-02-2024 ਨੂੰ ਵਾਰਡ ਨੰ-17, ਬੱਲੇਵਾਲ, ਲੋਹਚਾਪ, ਕੋਠੇ, ਵਾਰਡ ਨੰ-44, ਧਰਮਕੋਟ, ਮਿਤੀ 28-02-2024 ਨੂੰ ਵਾਰਡ ਨੰ-18 ਆਈਮਾ, ਭਾਗੀਆਂ, ਚੱਕਚਾਓ, ਵਾਰਡ ਨੰ-45, ਚਾਹਲ ਕਲਾਂ, ਮਿਤੀ 29-02-2024 ਨੂੰ ਵਾਰਡ ਨੰ-19 ਅਹਿਮਦਾਬਾਦ, ਥਿੰਦ, ਚੱਕ ਸਿਧਵਾਂ, ਵਾਰਡ ਨੰ-46, ਖਾਤੀਬ ਅਤੇ ਵਾਰਡ ਨੰਬਰ 20 ਵਿੱਚ ਵਿਸ਼ੇਸ ਕੈਂਪ ਲੱਗਣਗੇ।ਇਸੇ ਤਰਾਂ 1 ਮਾਰਚ 2024 ਨੂੰ ਤਲਵੰਡੀ ਝੀਰਾਂ, ਨੰਗਲ ਬੁੱਟਰ, ਕਪੂਰਾ, ਵਾਰਡ ਨੰ-47, ਪਿੰਡਾ ਰੋੜੀ, ਮਿਤੀ 02 ਮਾਰਚ ਨੂੰ ਵਾਰਡ ਨੰ-48, ਪੁਰੀਆਂ ਖੁਰਦ, ਕੀੜੀ ਅਫਗਾਨਾ, ਸ਼ਾਹਪੁਰ ਅਰਾਈਆਂ, ਵਾਰਡ ਨੰ-49, ਕਲੇਰ, 04 ਮਾਰਚ ਨੂੰ ਵਾਰਡ ਨੰ-21, ਕਾਲਾ ਨੰਗਲ, ਧੰਨੇ, ਭੋਲ, ਵਾਰਡ ਨੰ-50 ਅਤੇ ਅਤੇਪੁਰ ਵਿਖੇ ਵਿਸ਼ੇਸ ਕੈਂਪ ਲੱਗਣਗੇ।

Leave a comment

Your email address will not be published. Required fields are marked *