August 6, 2025
#National

ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਜਲਗਾਹਾਂ ਦਿਵਸ

ਫਗਵਾੜਾ 2 ਫਰਵਰੀ (ਸ਼ਿਵ ਕੋੜਾ) ਫਗਵਾੜਾ ਇੰਨਵਾਇਰਮੈਂਟ ਐਸੋਸੀਏਸ਼ਨ ਵਲੋਂ ਵਿਸ਼ਵ ਜਲਗਾਹਾਂ ਦਿਵਸ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਸ੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਮਾਡਲ ਟਾਊਨ ਫਗਵਾੜਾ ਵਿਖੇ ਮਨਾਇਆ ਗਿਆ। ਜਿਸਦਾ ਸ਼ੁੱਭ ਆਰੰਭ ਸਕੂਲ ਪਿ੍ਰੰਸੀਪਲ ਤਾਜਪ੍ਰੀਤ ਕੌਰ ਨੇ ਸ਼ਮਾ ਰੌਸ਼ਨ ਕਰਕੇ ਕੀਤਾ ਸਮਾਗਮ ਦੇ ਪ੍ਰਬੰਧਕ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਜਲਗਾਹਾਂ ਦੇ ਮਹੱਤਵ ਅਤੇ ਮਨੁੱਖੀ ਜੀਵਨ ਤੇ ਜਲਗਾਹਾਂ ਦੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਨਾਲ ਹੀ ਉਹਨਾਂ ਨੇ ਜਲਗਾਹਾਂ ਦੇ ਖਤਮ ਹੋਣ ਦੇ ਕਾਰਨਾਂ ਬਾਰੇ ਵੀ ਦੱਸਿਆ। ਇਸ ਦੌਰਾਨ ਸਕੂਲ ਅਧਿਆਪਿਕਾ ਮਮਤਾ ਚੋਪੜਾ ਨੇ ਪਾਵਰ ਪੁਆਇੰਟ ਰਾਹੀਂ ਵਿਦਿਆਰਥੀਆਂ ਨੂੰ ਜਲਗਾਹਾਂ ਬਾਰੇ ਭਰਪੂਰ ਗਿਆਨ ਦਿੱਤਾ। ਬੱਚਿਆਂ ਦੇ ਸੁਆਲਾਂ ਦੇ ਤਸੱਲੀ ਬਖਸ਼ ਜਵਾਬ ਦਿੰਦਿਆਂ ਉਹਨਾਂ ਦੀ ਜਿਗਿਆਸਾ ਨੂੰ ਸ਼ਾਂਤ ਵੀ ਕੀਤਾ ਗਿਆ। ਵਿਦਿਆਰਥੀਆਂ ਤੋਂ ਪੁੱਛੇ ਸਹੀ ਸਵਾਲਾਂ ਦੇ ਜਵਾਬ ਦੇਣ ਵਾਲਿਆਂ ਨੂੰ ਇਨਾਮ ਵੀ ਦਿੱਤੇ ਗਏ। ਸਮਾਗਮ ਦੌਰਾਨ ਸ਼ਹਿਰਾਂ ‘ਚ ਤਲਾਬ ਅਤੇ ਪਿੰਡਾਂ ‘ਚ ਛੱਪੜਾਂ ਦੇ ਖਾਤਮੇ ਬਾਰੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਕ੍ਰਿਸ਼ਨ ਕੁਮਾਰ, ਵਿਸ਼ਵਾ ਮਿੱਤਰ ਸ਼ਰਮਾ, ਸੁਧਾ ਬੇਦੀ, ਗੁਲਸ਼ਨ ਕਪੂਰ, ਰਮਨ ਨਹਿਰਾ, ਮੋਹਨ ਲਾਲ ਤਨੇਜਾ,ਐਸ.ਸੀ.ਚਾਵਲਾ,ਅਮਰਜੀਤ ਡਾਂਗ,ਸੁਧੀਰ ਸ਼ਰਮਾ ਸਮੇਤ ਹੋਰ ਪਤਵੰਤੇ ਹਾਜਰ ਸਨ।

Leave a comment

Your email address will not be published. Required fields are marked *