ਬਲਾਕ ਪ੍ਰਭਾਰੀ ਸੁਖਵਿੰਦਰ ਗਡਵਾਲ ਦੀ ਅਗਵਾਈ ਹੇਠ ਪਿੰਡ ਬਾਠ ਕਲਾਂ ਵਿੱਚ ਡੋਰ ਟੂ ਡੋਰ ਕੀਤਾ ਗਿਆ

ਨੂਰਮਹਿਲ, ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਬਾਠ ਕਲਾਂ ਵਿਖੇ ਆਮ ਆਦਮੀ ਪਾਰਟੀ ਵਲੋਂ ਬਲਾਕ ਪ੍ਰਭਾਰੀ ਸੁਖਵਿੰਦਰ ਗਡਵਾਲ ਦੀ ਅਗਵਾਈ ਹੇਠ ਡੋਰ ਟੂ ਡੋਰ ਪਰਚਾਰ ਕੀਤਾ ਗਿਆ। ਪਾਰਟੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੇ ਮਕਸਦ ਨਾਲ ਚੱਲ ਰਹੀਆਂ ਅਤੇ ਅਗਾਊਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਸੁਖਵਿੰਦਰ ਗਡਵਾਲ ਨੇ ਦੱਸਿਆ ਕਿ ਡੋਰ ਟੂ ਡੋਰ ਦੌਰਾਨ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਅਤੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਝਾੜੂ ਨੂੰ ਵੋਟਾਂ ਪਾਕੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਾਂਗੇ। ਇਸ ਸਮੇਂ ਉਹਨਾਂ ਨਾਲ ਬਲਾਕ ਪ੍ਰਧਾਨ ਸੋਹਣ ਲਾਲ, ਹੰਸ ਰਾਜ ਸਕੱਤਰ ਬਾਠ ਕਲਾਂ, ਅਮਨ ਸਹੋਤਾ ਪ੍ਰਧਾਨ ਯੂਥ ਵਿੰਗ ਪਿੰਡ ਮੁਹੇਮ, ਰਿੰਕੂ ਬੰਗੜ ਸਕੱਤਰ ਪਿੰਡ ਮੁਹੇਮ,ਰਾਮ ਆਸਰਾ, ਮਨੋਜ ਕੁਮਾਰ, ਰਾਜ ਪਾਲ, ਜਗਦੀਪ ਕੌਰ, ਕ੍ਰਿਸ਼ਨਾ ਦੇਵੀ, ਕਾਕੂ, ਨਰੇਸ਼ ਕੁਮਾਰ, ਰਣਬੀਰ ਰੱਲ੍ਹ ਆਦਿ ਮੌਜੂਦ ਸਨ।
