August 6, 2025
#National

ਬਸਪਾ ਵੱਲੋਂ ਟਿਕਟ ਰੋਕੇ ਜਾਣ ਤੇ ਸੰਭਾਵਿਤ ਉਮੀਦਵਾਰ ਉਡੰਤਰੂ- ਰਣਧੀਰ ਸਿੰਘ ਬੈਨੀਵਾਲ

ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਅਤੇ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਸ਼ਿਆਰਪੁਰ ਦੇ ਉਮੀਦਵਾਰ ਸ਼੍ਰੀ ਰਕੇਸ਼ ਸੁਮਨ ਜੀ ਦਾ ਆਮ ਆਦਮੀ ਪਾਰਟੀ ਵਿੱਚ ਜਾਣਾ ਮੰਦਭਾਗਾ ਹੈ। ਬੀਤੇ ਕੱਲ ਬਹੁਜਨ ਸਮਾਜ ਪਾਰਟੀ ਵੱਲੋਂ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮਾਂ ਅਨੁਸਾਰ ਪੰਜਾਬ ਦੀਆਂ 12 ਲੋਕ ਸਭਾ ਸੀਟਾਂ ਅਤੇ ਚੰਡੀਗੜ੍ਹ ਦੀ ਇੱਕ ਸੀਟ ਲਈ ਭਾਵ ਕੁਲ 13 ਟਿਕਟ ਸੰਭਾਵੀ ਉਮੀਦਵਾਰਾਂ ਨੂੰ ਜਾਰੀ ਕਰ ਦਿੱਤੀ ਗਈ ਸੀ ਅਤੇ ਸਿਰਫ ਇੱਕ ਟਿਕਟ ਹੋਸ਼ਿਆਰਪੁਰ ਦੇ ਸੰਭਾਵੀ ਉਮੀਦਵਾਰ ਸ਼੍ਰੀ ਰਕੇਸ਼ ਸੁਮਨ ਜੀ ਦਾ ਰੋਕਿਆ ਗਿਆ ਸੀ। ਸ਼੍ਰੀ ਬੈਨੀਵਾਲ ਨੇ ਕਿਹਾ ਕਿ ਸੰਭਾਵੀ ਉਮੀਦਵਾਰ ਸ੍ਰੀ ਰਕੇਸ਼ ਸੁਮਨ ਦਾ ਟਿਕਟ ਰੋਕੇ ਜਾਣ ਪਿੱਛੇ ਬਹੁਤ ਵੱਡਾ ਤਕਨੀਕੀ ਕਾਰਨ ਸੀ, ਜਿਸ ਤਹਿਤ ਸ਼੍ਰੀ ਸੁੰਮਨ ਕੋਲ ਉਨਾਂ ਦੀ ਵੋਟ ਸੂਚੀ ਵਾਲੀ ਤਸਦੀਕ ਸੁਦਾ ਵੋਟ ਦੀ ਕੋਈ ਕਾਪੀ ਨਹੀਂ ਸੀ। ਜਾਂਚ ਵਿੱਚ ਪਤਾ ਚੱਲਿਆ ਕਿ ਸ੍ਰੀ ਰਕੇਸ਼ ਸੁਮਨ ਦੀ ਵੋਟ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀਭੁਗਤ ਨਾਲ ਕੱਟ ਦਿੱਤੀ ਗਈ। ਜਿਸ ਸਾਰੇ ਮਾਮਲੇ ਸਬੰਧੀ ਬੀਤੇ ਕੱਲ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ, ਵਿਧਾਇਕ ਡਾਕਟਰ ਨਛੱਤਰ ਪਾਲ ਅਤੇ ਸੰਭਾਵੀ ਉਮੀਦਵਾਰ ਸ਼੍ਰੀ ਰਾਕੇਸ਼ ਸੁੰਮਨ ਮੁੱਖ ਚੋਣ ਕਮਿਸ਼ਨਰ ਨੂੰ ਚੰਡੀਗੜ੍ਹ ਦਫਤਰ ਵਿਖੇ ਮਿਲੇ ਅਤੇ ਨਵੀਂ ਵੋਟ ਬਣਾਉਣ ਦੀ ਅਪੀਲ ਕੀਤੀ ਗਈ ਜੋ ਕਿ ਮੁੱਖ ਚੋਣ ਕਮਿਸ਼ਨਰ ਵੱਲੋਂ ਰੱਦ ਕਰ ਦਿੱਤੀ ਗਈ। ਇਸ ਸਬੰਧੀ ਮੁੱਖ ਚੋਣ ਕਮਿਸ਼ਨਰ ਦੀ ਹਦਾਇਤ ਅਨੁਸਾਰ ਸ੍ਰੀ ਰਕੇਸ਼ ਸੁਮਨ ਦੁਆਰਾ ਲਿਖਤੀ ਸ਼ਿਕਾਇਤ ਅਤੇ ਨਵੀਂ ਵੋਟ ਬਣਾਉਣ ਦੀ ਬੇਨਤੀ ਮੁੱਖ ਚੋਣ ਕਮਿਸ਼ਨਰ ਨੂੰ ਦਰਜ ਕਰਾਈ ਗਈ। ਹੋਰ ਜਾਂਚ ਵਿੱਚ ਪਤਾ ਚੱਲਿਆ ਸ੍ਰੀ ਰਕੇਸ਼ ਸੁਮਨ ਦੁਆਰਾ 5 ਮਈ ਨੂੰ ਬੀਐਲਓ ਰਾਹੀਂ ਆਪਣੀ ਵੋਟ ਬਣਾਉਣ ਦਾ ਬੇਨਤੀ ਪੱਤਰ ਵੀ ਦਿੱਤਾ ਗਿਆ ਸੀ, ਜਿਸਦਾ ਐਪਲੀਕੇਸ਼ਨ ਨੰਬਰ ਬੀਐਲਓ ਕੋਲ ਦਰਜ ਹੈ। ਸ਼੍ਰੀ ਬੈਨੀਵਾਲ ਨੇ ਅੱਗੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਆਗਾਮੀ ਦਿਨਾਂ ਵਿੱਚ ਹੁਸ਼ਿਆਰਪੁਰ ਲੋਕ ਸਭਾ ਤੋਂ ਮਜ਼ਬੂਤ ਉਮੀਦਵਾਰ ਦੇਵੇਗੀ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਪੂਰੀ ਤਾਕਤ ਝੋਕੇਗੀ।

Leave a comment

Your email address will not be published. Required fields are marked *