ਬਾਬਾ ਬਾਲਕ ਨਾਥ ਜੀ ਦੀ ਸਲਾਨਾ ਚੌਂਕੀ 11 ਨੂੰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ)ਦਾਸੀਕੇ ਪਰਿਵਾਰ ਵਲੋਂ ਬਾਬਾ ਬਾਲਕ ਨਾਥ ਜੀ ਦੀ ਸਲਾਨਾ ਚੌਂਕੀ ਮੁਹੱਲਾ ਗੋਬਿੰਦ ਨਗਰ ਗਲੀ ਨੰਬਰ-2, ਸ਼ਾਹਕੋਟ ਵਿਖੇ 11 ਅਪ੍ਰੈਲ (ਵੀਰਵਾਰ) ਨੂੰ ਕਰਵਾਈ ਜਾਵੇਗੀ। ਸੇਵਾਦਾਰ ਸਾਹਬੀ ਦਾਸੀਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੌਂਕੀ ਸ਼ਾਮ 7 ਵਜੇ ਸ਼ੁਰੂ ਹੋਵੇਗੀ, ਜਿਸ ਦੌਰਾਨ ਗਾਇਕ ਪ੍ਰੀਆ ਦੱਤ ਕਪੂਰਥਲਾ ਅਤੇ ਸੌਰਵ ਜਾਨੂੰ (ਵਾਇਸ ਆਫ਼ ਪੰਜਾਬ) ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਨਗਾਣ ਕਰਨਗੇ। ਸੰਗਤਾਂ ਲਈ ਅ ਤੁੱਟ ਲੰਗਰ ਵਰਤੇਗਾ। ਉਨ੍ਹਾਂ ਦੱਸਿਆ ਕਿ ਅਗਲੇ ਦਿਨ 12 ਅਪ੍ਰੈਲ ਨੂੰ ਸੰਗਤਾਂ ਬਾਬਾ ਬਾਲਕ ਨਾਥ ਅਤੇ ਪੀਰ ਨਗਾਹੇ ਲਈ ਚਾਲੇ ਪਾਉਣਗੀਆਂ।
