ਬਾਬਾ ਮੱਖਣ ਦਾਸ ਵੱਲੋਂ 41 ਦਿਨ ਲਈ 13 ਵੀ ਤਪੱਸਿਆ ਜਾਰੀ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸ੍ਰੀ ਸ੍ਰੀ 108 ਸਿੱਧ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਨਗਨ ਦਾ ਚੋਤਰਾ ਡੇਰਾ ਸ੍ਰੀ ਸ੍ਰੀ 108 ਸੰਤ ਬਾਬਾ ਸ਼ਾਂਤੀ ਦਾਸ ਸ਼ਹਿਣਾ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਮੱਖਣ ਦਾਸ ਜੀ ਵੱਲੋਂ 41 ਦਿਨ ਲਈ 13 ਵੀ ਧੂਈਆ ਤਾਪਣ ਦੀ ਤਪੱਸਿਆ ਨਗਰ ਦੀ ਸੁੱਖ ਸ਼ਾਂਤੀ ਲਈ ਅਤੇ ਚੜ੍ਹਦੀ ਕਲਾ ਲਈ ਜਾਰੀ ਹੈ, ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਮੱਖਣ ਦਾਸ ਜੀ ਨੇ ਦੱਸਿਆ ਕਿ ਸ੍ਰੀ ਰਮਾਇਣ ਜੀ ਦੇ ਅਖੰਡ ਪਾਠ 17 ਜੂਨ ਦਿਨ ਸੋਮਵਾਰ ਨੂੰ ਪ੍ਰਕਾਸ਼ ਕੀਤੇ ਜਾਣਗੇ ਅਤੇ 18 ਜੂਨ ਦਿਨ ਮੰਗਲਵਾਰ ਨੂੰ ਆਰੰਭ ਪਾਠਾਂ ਦੇ ਭੋਗ ਪਾਏ ਜਾਣਗੇ ਉਨ੍ਹਾਂ ਦੱਸਿਆ ਕਿ ਅਜਿਹੇ ਸਮਾਗਮ ਡੇਰੇ ਦੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ ਉਨ੍ਹਾਂ ਕਿਹਾ ਕਿ 18 ਜੂਨ ਵਾਲੇ ਸਮਾਗਮ ਵਿੱਚ ਸਾਧੂ ਮਹਾਤਮਾ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ ਇਸ ਲਈ ਰਸਤਾ ਬਸਤਾ,ਨਗਦ ਰਾਸ਼ੀ ਡੇਰੇ ਵਿੱਚ ਪਹੁੰਚਾ ਕੇ ਆਪਣਾ ਜੀਵਨ ਸਫ਼ਲ ਬਣਾਉ
