ਬਾਬੂ ਗਰਗ ਨੇ ਪਿੰਡ ਰਾਮਗੜ੍ਹ ਦੇ ਪੀੜਤ ਵਿਅਕਤੀ ਦੀ ਮਦਦ ਦੀ ਅਪੀਲ ਕੀਤੀ

ਭਵਾਨੀਗੜ੍ਹ (ਵਿਜੈ ਗਰਗ) ਪਿਛਲੇ ਦਿਨੀਂ ਪਿੰਡ ਰਾਮਗੜ੍ਹ ਵਿੱਖੇ ਬਿਜਲੀ ਸਰਕਟ ਕਾਰਨ ਲੱਗੀ ਅੱਗ ਨਾਲ ਕਈ ਕਿਸਾਨਾਂ ਦਾ ਨਾੜ ਸੜ ਕੇ ਸੁਆਹ ਹੋ ਗਿਆ ਅਤੇ ਇਹ ਅੱਗ ਇੰਨੀ ਫੈਲ ਗਈ ਕਿ ਨੇੜੇ ਹੀ ਮਹਿੰਦਰ ਸਿੰਘ ਗਰੀਬ ਆਦਮੀ ਦੇ ਬੱਕਰੀਆਂ ਅਤੇ ਭੇਡਾਂ ਦੇ ਬਾੜੇ ਨੂੰ ਅੱਗ ਨੇਂ ਆਪਣੀਂ ਲਪੇਟ ਵਿੱਚ ਲੈ ਲਿਆ ਜਿਸ ਨਾਲ 40 ਤੋਂ ਵੱਧ ਜਾਨਵਰ ਸੜ ਕੇ ਪਿੰਜਰ ਬਣ ਗਏ ਪਰਿਵਾਰ ਦਾ ਸਭ ਕੁਝ ਬਰਬਾਦ ਹੋ ਗਿਆ ਇਹ ਮੰਜ਼ਰ ਦੇਖ ਕੇ ਹਰ ਇਨਸਾਨ ਦੀ ਰੂਹ ਕੰਬ ਉੱਠਦੀ ਇਸ ਮੰਦਭਾਗੀ ਘਟਨਾ ਦਾ ਜਾਇਜਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਪ੍ਰਕਾਸ਼ ਚੰਦ ਗਰਗ ਮੈਂਬਰ ਕੋਰ ਕਮੇਟੀ ਸਾਬਕਾ ਮੁੱਖ ਸੰਸਦੀ ਸਕੱਤਰ ਨੇ ਮੌਕੇ ਤੇ ਪੀੜਤ ਪਰਿਵਾਰ ਦੇ ਘਰ ਜਾ ਕੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਆਰਥਿਕ ਮੱਦਦ ਦਿਵਾਉਣ ਲਈ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਕਹਿਣਗੇ ਆਪਣੇ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਅਮ੍ਰਿਤਪਾਲ ਸਿੰਘ ਸਰਪੰਚ, ਗੁਰਦੀਪ ਸਿੰਘ , ਅਮਰੀਕ ਸਿੰਘ, ਸਤਿਗੁਰੂ ਸਿੰਘ ਅਤੇ ਪਿੰਡ ਦੇ ਮੋਹਤਰਬ ਸੱਜਣ ਹਾਜ਼ਰ ਸਨ।
