ਬਾਲਦ ਕਲਾਂ ਸਕੂਲ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਭਵਾਨੀਗੜ੍ਹ (ਵਿਜੈ ਗਰਗ) ਸਰਕਾਰੀ ਪ੍ਰਾਇਮਰੀ ਸਕੂਲ ਬਾਲਦ ਕਲਾਂ ਵਿਖੇ ਬੀ ਕੇ ਯੂ ਰਾਜੇਵਾਲ ਬਲਾਕ ਭਵਾਨੀਗੜ੍ਹ ਦੇ ਜਰਨਲ ਸਕੱਤਰ ਗਿਆਨ ਸਿੰਘ ਵੱਲੋਂ ਤੇ ਬੀ ਕੇ ਯੂ ਰਾਜੇਵਾਲ ਬਲਾਕ ਭਵਾਨੀਗੜ੍ਹ ਦੇ ਸਹਿਯੋਗ ਨਾਲ ਐਲ. ਕੇ. ਜੀ. ਤੋਂ ਅੱਠਵੀ ਕਲਾਸ ਤੱਕ ਦੇ ਸਾਰੇ ਬੱਚਿਆਂ ਨੂੰ ਹਰ ਸਾਲਾਂ ਦੀ ਤਰ੍ਹਾਂ ਸਟੇਸ਼ਨਰੀ ਵੰਡੀ ਗਈ। ਮੁੱਖ ਅਧਿਆਪਕਾ ਸ੍ਰੀਮਤੀ ਜਸਵੀਰ ਕੌਰ ਤੇ ਕੁਲਵੰਤ ਸਿੰਘ ਖਨੌਰੀ ਸੈਂਟਰ ਹੈਡ ਟੀਚਰ ਵਲੋਂ ਬੀ ਕੇ ਯੂ ਰਾਜੇਵਾਲ ਯੂਨੀਅਨ ਦਾ ਧੰਨਵਾਦ ਕੀਤਾ ਗਿਆ। ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮਾਝਾ, ਜਸਪਾਲ ਸਿੰਘ ਘਰਾਚੋਂ ਬਲਾਕ ਪ੍ਰੈਸ ਸਕੱਤਰ, ਕੁਲਤਾਰ ਸਿੰਘ ਘਰਾਚੋ, ਅਮਰੀਕ ਸਿੰਘ ਬਾਸੀਅਰਖ, ਅਮਰੀਕ ਸਿੰਘ ਬਾਲਦ ਕਲਾਂ, ਸਤਿਗੁਰ ਸਿੰਘ ਬਾਲਦ ਕਲਾਂ, ਸ੍ਰੀ ਕਰਮਦਾਸ ਜਰਨਲ ਸਕੱਤਰ ਪੈਨਸ਼ਨ ਯੂਨੀਅਨ, ਚਰਨ ਸਿੰਘ ਚੋਪੜਾ ਪ੍ਰਧਾਨ ਸੀਨੀਅਰ ਸਿਟੀਜਨ, ਸਕੂਲ ਸਟਾਫ ਹਾਜ਼ਰ ਸਨ।
