ਬਾਸਕਟਬਾਲ 50+ ਵਰਗ ਅੰਤਰ ਰਾਸ਼ਟਰੀ ਟੂਰਨਾਮੈਂਟ ਵਿੱਚ ਪ੍ਰੋ ਡਾ. ਇੰਦਰਜੀਤ ਸਿੰਘ ਕਰਨਗੇ ਇੰਡੀਆ ਟੀਮ ਦੀ ਨੁਮਾਇੰਦਗੀ

ਗੁਰੂ ਨਾਨਕ ਨੈਸ਼ਨਲ ਕਾਲਜ ਕੋ-ਐਡ ਨਕੋਦਰ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਪ੍ਰੋ ਡਾ. ਇੰਦਰਜੀਤ ਸਿੰਘ ਦੀ ਚੋਣ ਇੰਡੀਆ ਦੇ ਬਾਸਕਟਬਾਲ 50+ ਵਰਗ ਲਈ ਕੀਤੀ ਗਈ ਇਹ ਟੀਮ ਸ਼੍ਰੀਲੰਕਾ ਦੇ ਕੁਲੱਬੋ ਸ਼ਹਿਰ ਵਿੱਚ ਅੰਤਰਰਾਸ਼ਟਰੀ ਮਾਸਟਰਸ ਬਾਸਕਟਬਾਲ 50+ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ ਇਸ ਪ੍ਰਾਪਤੀ ਤੇ ਪ੍ਰੋ ਡਾ. ਇੰਦਰਜੀਤ ਸਿੰਘ ਨੂੰ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਬਲ ਕੁਮਾਰ ਜੋਸ਼ੀ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗੀਰ ਸਿੰਘ ਸੋਹੀ ਸਕੱਤਰ ਸ.ਗੁਰਪ੍ਰੀਤ ਸਿੰਘ ਸੰਧੂ ਅਤੇ ਖ਼ਜ਼ਾਨਚੀ ਸੁਖਬੀਰ ਸਿੰਘ ਸੰਧੂ ਨੇ ਵਧਾਈ ਦਿੱਤੀ।
