ਬਿਜਲੀ ਦੀ ਸਪਲਾਈ ਨਿਰਵਿਘਨ ਚਲਾਉਣ ਲਈ ਮੁਹੱਲੇ ਚ ਦੋ ਨਵੇਂ ਟ੍ਰਾਂਸਫਾਰਮਰ ਲਗਾਉਣ ਤੇ ਬਿਜਲੀ ਮੰਤਰੀ ਈ.ਟੀ.ਓ ਦਾ ਪਿੰਡ ਤਾਰਾਗੜ੍ਹ ਵਾਸੀਆਂ ਵੱਲੋਂ ਧੰਨਵਾਦ ਜਗਮੋਹਨ ਸਿੰਘ

ਜੰਡਿਆਲਾ ਗੁਰੂ, ਪੰਜਾਬ ਵਿੱਚ ਬਿਜਲੀ ਦੇ ਸੰਕਟ ਨੂੰ ਲੈ ਕਿ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਹ ਹਕੀਕਤ ਵਿੱਚ ਨਹੀਂ ਬਲਕਿ ਵਿਰੋਧੀਆਂ ਨੂੰ ਆਮ ਆਦਮੀ ਪਾਰਟੀ ਦੀ ਲੋਕ ਪ੍ਰੀਆ ਹਜ਼ਮ ਨਹੀਂ ਹੋ ਰਹੀ ਅਤੇ ਬਿਜਲੀ ਦੀ ਸਪਲਾਈ ਨਿਰਵਿਘਨ ਚਲ ਰਹੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਹਲਕਾ ਜੰਡਿਆਲਾ ਦੇ ਅਧੀਨ ਆਉਂਦੇ ਪਿੰਡ ਤਾਰਾਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਨੇ ਅੱਗੇ ਕਿਹਾ ਕਿ ਬੀਤੇ ਸਮੇਂ ਦੌਰਾਨ ਹਨੇਰੀਆਂ ਵੀ ਆਈਆਂ ਪਰ ਬਿਜਲੀ ਦੀ ਸਪਲਾਈ ਕੁਝ ਸਮੇਂ ਲਈ ਬੰਦ ਕੀਤੀ ਜਾਂਦੀ ਰਹੀ ਹੈ ਅਤੇ ਜੋ ਆਉਣ ਵਾਲੇ ਦਿਨਾਂ ਵਿੱਚ ਵੀ ਬਿਜਲੀ ਇਸੇ ਤਰ੍ਹਾਂ ਬਹਾਲ ਰਹੇਗੀ ਅੱਗੇ ਉਨ੍ਹਾ ਕਿਹਾ ਕਿ ਪਿੰਡ ਤਾਰਾਗੜ੍ਹ ਦੇ ਵਾਸੀ ਹਲਕਾ ਵਿਧਾਇਕ ਅਤੇ ਪੰਜਾਬ ਕੈਬਨਿਟ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਜੀ ਦਾ ਅਤੇ ਬਿਜਲੀ ਬੋਰਡ ਐਕਸੀਅਨ ਸਾਹਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪਿੰਡ ਤਾਰਾਗੜ੍ਹ ਵਾਸੀਆਂ ਦੀ ਛੋਟੀ ਜਿਹੀ ਬੇਨਤੀ ਤੇ ਮੁਹੱਲਾ ਵਾਸੀਆਂ ਨੂੰ ਬਿਜਲੀ ਦੀ ਆ ਰਹੀ ਮੁਸ਼ਕਿਲ ਤੋਂ ਛੁਟਕਾਰਾ ਦਵਾ ਕਿ ਬਿਜਲੀ ਦੀ ਵੰਡ ਕਰਕੇ ਮੁਹੱਲੇ ਵਿੱਚ ਵੱਖ ਵੱਖ ਦੋ ਨਵੇਂ ਬਿਜਲੀ ਟ੍ਰਾਂਸਫਾਰਮਰ ਲਗਵਾ ਦਿੱਤੇ ਗਏ ਹਨ ਜਿਸ ਨਾਲ ਪਹਿਲਾਂ ਜਿਸ ਟ੍ਰਾਂਸਫਾਰਮਰ ਤੋਂ ਸਪਲਾਈ ਚਲਦੀ ਸੀ ਉਸ ਉਪਰ ਵੀ ਲੋਡ ਘੱਟ ਪਵੇਗਾ ਅਤੇ ਪਿੰਡ ਵਾਸੀਆਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲੇਗੀ ਇਸ ਮੌਕੇ ਮੈਂਬਰ ਹਰਦੇਵ ਸਿੰਘ, ਮੋਨੂੰ ਪ੍ਰਧਾਨ ,ਦਵਿੰਦਰ ਸਿੰਘ, ਬਲਦੇਵ ਸਿੰਘ ਪੱਪੂ,ਟੀਟੂ,ਲਾਭ ਸਿੰਘ, ਦਲਜੀਤ ਕੌਰ, ਪਰਮਜੀਤ ਕੌਰ, ਸੁਖਬੀਰ ਕੌਰ, ਕੁਲਦੀਪ ਸਿੰਘ, ਸਤਨਾਮ ਸਿੰਘ ਸਰਪੰਚ, ਰਮਨਜੀਤ ਕੌਰ, ਬਲਵਿੰਦਰ ਕੌਰ, ਸੰਦੀਪ ਸਿੰਘ, ਸੁਖਵਿੰਦਰ ਸਿੰਘ,ਰਾਜ ਕੌਰ,ਬਖਸ਼ੀਸ਼ ਸਿੰਘ, ਮਨਦੀਪ ਕੌਰ ਆਦਿ ਹਾਜ਼ਰ ਸਨ
