ਬਿਲਡਿੰਗ ਉਸਾਰੀ ਲੇਬਰ ਕਮੇਟੀ ਨੇ ਰੇਟ ਵਧਾਏ

ਭਵਾਨੀਗੜ੍ਹ (ਵਿਜੈ ਗਰਗ) ਬਿਲਡਿੰਗ ਉਸਾਰੀ ਲੇਬਰ ਕਮੇਟੀ ਦੀ ਮੀਟਿੰਗ ਵਿਸ਼ਵਕਰਮਾ ਮੰਦਿਰ ਭਵਾਨੀਗੜ੍ਹ ਵਿਖੇ ਹੋਈ, ਜਿਸ ਵਿਚ ਵੱਖ ਵੱਖ ਪਿੰਡਾਂ ਦੇ ਮੈਂਬਰਾਂ ਨੇ ਭਾਗ ਲਿਆ। ਇਹ ਮੀਟਿੰਗ ਬਲਵਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਪ੍ਰਧਾਨ ਅਵਤਾਰ ਸਿੰਘ ਮੱਟਰਾਂ, ਚੇਅਰਮੈਨ ਸਰਦਾਰਾ ਖਾਂ, ਸੀਨੀਅਰ ਮੀਤ ਪ੍ਰਧਾਨ ਲਾਭ ਸਿੰਘ ਅਜੀਤ ਨਗਰ, ਮੀਤ ਪ੍ਰਧਾਨ ਸੁਖਚੈਨ ਸਿੰਘ, ਸਕੱਤਰ ਬਲਜੀਤ ਸਿੰਘ, ਖਜਾਨਚੀ ਹਰਨੇਕ ਸਿੰਘ ਛੰਨਾ ਸਟੇਜ ਸਕੱਤਰ ਰਾਜਵਿੰਦਰ ਸਿੰਘ ਝਨੇੜੀ, ਸੁਖਵਿੰਦਰ ਸਿੰਘ ਬਟਰਿਆਣਾ, ਰਣਜੀਤ ਸਿੰਘ ਅਜੀਤ ਨਗਰ, ਪ੍ਰਦੀਪ ਸਿੰਘ ਘਰਾਚੋਂ, ਰੋਹੀ ਸਿੰਘ ਹੋਰਨਾਂ ਮੈਂਬਰਾਂ ਨੇ ਵੀ ਸਿਰਕਤ ਕੀਤੀ। ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਰੇਟ ’ਚ 10 ਫੀਸਦੀ ਵਾਧਾ ਕੀਤਾ ਗਿਆ ਹੈ। ਇਹ ਰੇਟ ਇੱਕ ਜੁਲਾਈ ਤੋਂ ਲਾਗੂ ਕੀਤੇ ਗਏ ਹਨ। ਇਹ ਫੈਸਲਾ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਕੀਤਾ ਗਿਆ ਹੈ।
