August 6, 2025
#Latest News

ਬੀਕੇਯੂ ਏਕਤਾ ਉਗਰਾਹਾਂ ਨੇ ਮਲਸੀਆਂ-ਸ਼ਾਹਕੋਟ ਰੇਲਵੇ ਸਟੇਸ਼ਨ ਤੇ ਦਿੱਤਾ ਧਰਨਾ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਰੇਲ ਰੋਕੋ ਪ੍ਰੋਗਰਾਮ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਜਲੰਧਰ ਵੱਲੋਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਮਲਸੀਆਂ-ਸ਼ਾਹਕੋਟ ਰੇਲਵੇ ਸਟੇਸ਼ਨ ਤੇ ਧਰਨਾ ਦਿੱਤਾ ਗਿਆ। ਇਹ ਐਕਸ਼ਨ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਦੇ ਰਾਸਤੇ ਵਿੱਚ ਰੋਕਾਂ ਲਗਾ ਕੇ ਉਨ੍ਹਾ ਤੇ ਤਸ਼ੱਦਦ ਕੀਤੇ ਜਾਣ ਦੇ ਵਿਰੋਧ ਵਿੱਚ ਕੀਤਾ ਗਿਆ। ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਕੀਤੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆ ਮਨਜੀਤ ਸਿੰਘ ਸਾਬੀ, ਬਲਕਾਰ ਸਿੰਘ ਫਾਜਲਵਾਲ, ਹਰਨੇਕ ਸਿੰਘ ਮਾਲੜੀ, ਸੁਖਜਿੰਦਰ ਲਾਲੀ, ਮਨਜੀਤ ਸਿੰਘ ਮਲਸੀਆਂ ਅਤੇ ਜਿਲਾ ਪ੍ਰਧਾਨ ਮੋਹਣ ਸਿੰਘ ਬੱਲ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਆਵਾਜ਼ ਨੂੰ ਕਦੇ ਵੀ ਦਬਾਅ ਨਹੀਂ ਸਕਦੀ ਅਤੇ ਕਿਸਾਨ ਆਪਣੇ ਹੱਕਾਂ ਖਾਤਰ ਸੰਘਰਸ਼ ਜਾਰੀ ਰੱਖਣਗੇ। ਇਸ ਧਰਨੇ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਖੇਤ ਮਜ਼ਦੂਰ ਸਭਾ ਪੰਜਾਬ ਨੇ ਭਰਾਤਰੀ ਸਹਿਯੋਗ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਮਝੈਲ, ਨਿਰਮਲ ਸਿੰਘ, ਹਰਜਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ, ਸੋਢੀ ਮਲਸੀਆਂ, ਮਲਕੀਤ ਸਿੰਘ, ਗੁਰਮੇਜ ਸਿੰਘ, ਨਿੱਕੂ ਧੰਜੂ, ਬਲਦੇਵ ਸਿੰਘ, ਪਰਮਜੀਤ ਸਿੰਘ, ਸਨੀ ਮਾਲੜੀ, ਜਰਨੈਲ ਸਿੰਘ, ਗਿਆਨ ਸੈਦਪੁਰੀ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *