ਬੀਤੀ ਰਾਤ ਲਗਭਗ 10 ਵਜੇ ਪਿੰਡ ਬਰੇ ਵਿਖੇ ਤੇਜ ਰਫਤਾਰ ਕਾਰ ਪਲਟਣ ਨਾਲ ਹੋਈ ਦੋ ਦੋਸਤਾਂ ਦੀ ਮੌਕੇ ਤੇ ਮੌਤ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਬੁਢਲਾਡਾ ਦੇ ਨਜ਼ਦੀਕ ਪਿੰਡ ਬਰ੍ਹੇ ਵਿਖੇ ਬੀਤੀ ਰਾਤ ਤੇਜ਼ ਰਫ਼ਤਾਰ ਕਾਰ ਪਲਟਣ ਕਾਰਨ ਦੋ ਨੌਜਵਾਨਾਂ ਦੀ ਮੌਕੇ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਰੀਬ ਰਾਤ 10:30 ਵਜੇ ਤੇਜ਼ ਰਫ਼ਤਾਰ ਕਾਰ ਆ ਰਹੀ ਸੀ।ਕਾਰ ਪਹਿਲਾਂ ਇੱਕ ਪੂਲੀ ਨਾਲ ਟਕਰਾ ਗਈ ਅਤੇ ਫਿਰ ਪਲਟ ਕੇ ਇੱਕ ਘਰ ਵਿੱਚ ਜਾ ਵੜੀ।ਜਿਸ ਕਾਰਨ ਘਰ ਦਾ ਸਮਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਾਰ ਵਿੱਚ ਸਵਾਰ ਦੋਨੇ ਨੌਜਵਾਨ ਦੋਸਤ ਸਨ,ਮੌਕੇ’ਤੇ ਹੀ ਮੌਤ ਹੋ ਗਈ। ਮਿਰਤਕਾਂ ਦੀ ਪਛਾਣ ਮਨੀ ਸਿੰਘ ਵਾਸੀ ਪਿੰਡ ਅੱਕਾਂਵਾਲੀ ਅਤੇ ਜੋਤੀ ਸਿੰਘ ਵਾਸੀ ਮਾਨਸਾ ਵਜੋਂ ਹੋਈ ਹੈ। ਦੱਸਣਾ ਬਣਦਾ ਹੈ ਕਿ ਦੋਵੇਂ ਨੌਜਵਾਨ ਦੇਰ ਰਾਤ ਇੱਕ ਕਾਰ ਵਿੱਚ ਬੁਢਲਾਡਾ ਤੋਂ ਆ ਰਹੇ ਸਨ।ਜਿਸ ਵਿਚ ਜੋਤੀ ਆਪਣੇ ਦੋਸਤ ਮਨੀ ਨੂੰ ਉਸਦੇ ਪਿੰਡ ਅੱਕਾਂਵਾਲੀ ਛੱਡਣ ਜਾ ਰਿਹਾ ਸੀ।ਰਾਤ ਲੋਕਾਂ ਨੇ ਹਾਦਸਾ ਹੋਣ ਤੋਂ ਤੁਰੰਤ ਬਾਅਦ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਅਤੇ ਐਮਬੂਲੈਂਸ ਬੁਲਾਈ ਗਈ ਅਤੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
