ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕ ਨੇ ਚੋਣ ਪ੍ਰਚਾਰ ਦੇ ਆਖਰੀ ਦਿਨਾਂ ਚ ਡੋਰ ਟੂ ਡੋਰ ਨਕੋਦਰ ਸ਼ਹਿਰ ਦੇ ਬਜਾਰਾਂ ਚ ਕੀਤਾ ਚੋਣ ਪ੍ਰਚਾਰ

ਨਕੋਦਰ (ਏ.ਐਲ.ਬਿਉਰੋ) ਚੋਣ ਪ੍ਰਚਾਰ ਦੇ ਆਖਰੀ ਦਿਨਾਂ ਚ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਨਕੋਦਰ ਸ਼ਹਿਰ ਦੇ ਬਜਾਰਾਂ ਚ ਡੋਰ ਟੂ ਡੋਰ ਜਲੰਧਰ ਲੋਕ ਸਭਾ ਸੀਟ ਤੋਂ ਆਪ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਚ ਚੋਣ ਪ੍ਰਚਾਰ ਕੀਤਾ। ਵਿਧਾਇਕ ਮਾਨ ਨੇ ਸਬਜੀ ਮੰਡੀ, ਵੱਡਾ ਚੌਂਕ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਅਤੇ ਸਰਾਫਾ ਬਜਾਰ, ਚਰਸੀ ਬਜਾਰ, ਛੋਟਾ ਚੌਂਕ, ਮਾਲੜੀ ਬਜਾਰ, ਸਿਵਲ ਹਸਪਤਾਲ ਰੋਡ, ਐਮ.ਸੀ. ਚੌਂਕ ਤੱਕ ਪ੍ਰਚਾਰ ਕੀਤਾ ਅਤੇ ਦੁਕਾਨਦਾਰਾਂ ਨੂੰ ਮਿਲੇ। ਦੁਕਾਨਦਾਰਾਂ ਵੱਲੋਂ ਬੀਬੀ ਮਾਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਚੋਣ ਪ੍ਰਚਾਰ ਦੌਰਾਨ ਅਸ਼ਵਨੀ ਕੋਹਲੀ ਸੀਨੀਅਰ ਆਪ ਆਗੂ, ਅਮਿਤ ਅਹੂਜਾ ਆਪ ਆਗੂ, ਮਨੀ ਮਹੇਂਦਰੂ ਪ੍ਰਧਾਨ ਯੂਥ ਆਪ ਵਿੰਗ, ਹਿਮਾਂਸ਼ੂ ਜੈਨ, ਸੰਜੀਵ ਆਹੂਜਾ, ਅਜੈ ਵਰਮਾ, ਸੰਜੀਵ ਟੱਕਰ, ਰਾਜਿੰਦਰ ਸਹੋਤਾ ਕਾਕੂ, ਬੋਬੀ, ਹਰਪ੍ਰੀਤ ਸਿੰਘ ਹੈਰੀ, ਐਡਵੋਕੇਟ ਜਗਰੂਪ ਸਿੰਘ, ਪ੍ਰਦੀਪ ਸ਼ੇਰਪੁਰ, ਅਮਰੀਕ ਸਿੰਘ ਥਿੰਦ, ਸ਼ਾਂਤੀ ਸਰੂਪ ਸਮੇਤ ਆਪ ਆਗੂ ਹਾਜਰ ਸਨ।
