ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕ ਦਾ ਜਲੰਧਰ ਸੀਟ ਤੋਂ ਆਪ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਚ ਵੱਖ-ਵੱਖ ਪਿੰਡਾਂ ਚ ਚੋਣ ਪ੍ਰਚਾਰ ਜਾਰੀ

ਕੰਗ ਸਾਹਿਬ ਰਾਏ (ਏ.ਐਲ.ਬਿਉਰੋ) ਜਲੰਧਰ ਸੀਟ ਤੋਂ ਪਵਨ ਕੁਮਾਰ ਟੀਨੂੰ ਦਾ ਚੋਣ ਪ੍ਰਚਾਰ ਦਿਨੋਂ ਦਿਨ ਭੱਖਦਾ ਜਾ ਰਿਹਾ ਹੈ ਅਤੇ ਵੋਟਰਾਂ ਵੱਲੋਂ ਵੀ ਪਵਨ ਕੁਮਾਰ ਟੀਨੂੰ ਨੂੰ ਪੁਰਾ ਸਮਰਥਨ ਮਿਲ ਰਿਹਾ। ਨਕੋਦਰ ਹਲਕੇ ਦੀ ਵਿਧਾਇਕ ਵੀ ਆਪਣੀ ਟੀਮ ਨਾਲ ਵੱਖ-ਵੱਖ ਪਿੰਡਾਂ ਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਇਕ ਚੋਣ ਬੈਠਕ ਦੌਰਾਨ ਬੀਬੀ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਜਿੱਤਣਾ ਤੁਹਾਡੀ ਜਿੱਤ, ਪੰਜਾਬ ਦੀ ਜਿੱਤ ਵਰਗਾ ਹੈ। ਤੁਸੀਂ ਆਪਣੀ ਇਕ ਇਕ ਵੋਟ ਝਾੜੂ ਦੇ ਨਿਸ਼ਾਨ ਤੇ ਪਾ ਕੇ ਪਵਨ ਕੁਮਾਰ ਟੀਨੂੰ ਨੂੰ ਜਿਤਾਓ ਅਤੇ ਆਪ ਦੇ ਹੱਥ ਮਜਬੂਤ ਕਰੋ। ਇਸ ਕੜੀ ਤਹਿਤ ਬੀਬੀ ਇੰਦਰਜੀਤ ਕੌਰ ਮਾਨ ਨੇ ਹਲਕਾ ਨਕੋਦਰ ਦੇ ਪਿੰਡ ਕੰਗ ਸਾਹਿਬ ਰਾਏ ਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਨੂੰ ਘਰ ਘਰ ਪਹੁੰਚਾਉਣ ਲਈ ਪਿੰਡ ਪੱਧਰ ’ਤੇ ਸਾਰੇ ਪਾਰਟੀ ਵਰਕਰਾਂ ਅਤੇ ਵਲੰਟੀਅਰ ਸਾਹਿਬਾਨਾਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ
