ਬੀਹੜਾ ਦੇ ਸਰਪੰਚ ਸਮੇਤ ਸੈਲਾਂ ਕਲਾਂ ਦੇ ਦੋ ਦਰਜਨ ਦੇ ਕਰੀਬ ਆਗੂ ਆਪ ‘ਚ ਸਾਮਿਲ

ਗੜਸ਼ੰਕਰ (ਨੀਤੂ ਸ਼ਰਮਾ/ਹੇਮਰਾਜ) ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ‘ਚ ਹਲਕਾ ਵਿਧਾਇਕ ਤੇ ਡਿਪਟੀ ਸਪੀਕਰ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ਵਿੱਚ ਸਥਾਨਕ ਦਫ਼ਤਰ ਵਿਖੇ ਪਿੰਡ ਬੀਹੜਾ ਦੇ ਸਰਪੰਚ ਸੋਹਣ ਸਿੰਘ ਸਮੇਤ ਸੈਲਾ ਕਲਾਂ ਦੇ ਵੱਡੀ ਗਿਣਤੀ ‘ਚ ਪੰਚ, ਨੰਬਰਦਾਰ ਤੇ ਨੌਜਵਾਨ ਆਗੂ ਜਿਹਨਾਂ ਬਹਾਦਰ ਸਿੰਘ, ਗੁਰਦੀਪ ਸਿੰਘ ਭੁੱਲਰ, ਦਿਲਾਵਰ ਸਿੰਘ, ਦਲਜੀਤ ਸਿੰਘ, ਗੁਰਮੁੱਖ ਸਿੰਘ,ਸਤਨਾਮ ਸਿੰਘ, ਲਛਮਣ ਸਿੰਘ, ਮਹਿੰਦਰ ਸਿੰਘ, ਮਨੀਸ਼ ਕੁਮਾਰ, ਰਣਜੀਤ ਸਿੰਘ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਬੂਟਾ ਸਿੰਘ, ਹਰਿੰਦਰ ਸਿੰਘ, ਰਾਜ ਮੋਹਨ, ਮਨਦੀਪ, ਸਨੀ ਸ਼ਰਮਾ, ਸਰਵਨ ਸਿੰਘ,ਵਿਕਰਾਂਤ ਸਿੰਘ, ਅਜੈ ਜੋਸ਼ੀ, ਵਿਸ਼ਾਲ ਜੋਸ਼ੀ, ਸੁਖਦੇਵ ਸਿੰਘ, ਸੋਹਣ ਸਿੰਘ, ਗਗਨਜੀਤ ਸਿੰਘ, ਦਵਿੰਦਰ ਸਿੰਘ, ਮਨਿੰਦਰ ਸਿੰਘ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ | ਇਸ ਮੌਕੇ ਸ਼੍ਰੀ ਰੋੜੀ ਨੇ ਕਿਹਾ ਕਿ ਸੂਬੇ ‘ਚ ਆਮ ਆਦਮੀ ਪਾਰਟੀ 13 ਲੋਕ ਸਭਾ ਦੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ | ਉਹਨਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਮੁੱਖ ਮੰਤਰੀ ਪੰਜਾਬ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਹਨ । ਨੌਜਵਾਨ ਆਗੂ ਗੁਰਦੀਪ ਭੁੱਲਰ ਤੇ ਸਰਪੰਚ ਸੋਹਣ ਸਿੰਘ ਨੇ ਕਿਹਾ ਹਲਕੇ ‘ਚ 9 ਆਮ ਆਦਮੀ ਕਲੀਨਿਕ ਖੁੱਲੇ ਹਨ | ਜਿੰਨਾਂ ਹਰ ਪ੍ਰਕਾਰ ਦੇ ਟੈਸਟ ਤੇ 9੫ ਤਰਾਂ ਦੀਆਂ ਦਵਾਈਆਂ ਮੁਫਤ ਮਿਲ ਰਹੀਆਂ ਤੇ ਇਲਾਜ ਕਰਵਾਉਣਾ ਆਮ ਆਦਮੀ ਲਈ ਸੁਖਲਾ ਹੋ ਗਿਆ ਹੈ | ਇਸ ਮੌਕੇ ਚਰਨਜੀਤ ਸਿੰਘ ਚੰਨੀ, ਗੁਲਸ਼ਨ ਰਾਣਾ, ਜੁਝਾਰ ਸਿੰਘ ਨਾਗਰਾਂ, ਰੇਸ਼ਮ ਸਿੰਘ ਪੱਖੋਵਾਲ, ਅਸ਼ੋਕ ਕੁਮਾਰ ਸਰਪੰਚ ਹਾਜੀਪੁਰ, ਬਲਵੀਰ ਸਿੰਘ ਸਿੰਬਲੀ, ਡਾ. ਦਲਜੀਤ ਸਿੰਘ ਸੈਲਾ, ਪ੍ਰਵੇਸ਼ ਚੰਦਰ ਸਰਪੰਚ, ਸਤਨਾਮ ਸਿੰਘ ਜੱਸੋਵਲ ਆਦਿ ਹਾਜਿਰ ਸਨ ।
