ਬੀ.ਐਸ.ਐਫ ਨੇ ਸਰਹੱਦ ਤੋਂ ਪਿਸਤੌਲ ਸਮੇਤ ਡਰੋਨ ਕੀਤਾ ਬਰਾਮਦ

ਮਮਦੋਟ (ਸੰਦੀਪ ਕੁਮਾਰ ਸੋਨੀ)ਬੀ ,ਐਸ ,ਐਫ ਦੇ ਖੁਫੀਆ ਵਿੰਗ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਇੱਕ ਸ਼ੱਕੀ ਪੈਕਟ ਦੇ ਨਾਲ ਇੱਕ ਡਰੋਨ ਬਰਾਮਦ ਕੀਤਾ ਹੈ। ਬੀ,ਐਸ,ਐਫ ਦੇ ਜਵਾਨਾਂ ਨੇ ਮੌਕੇ ‘ਤੇ ਪਹੁੰਚ ਕੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ, ਸਵੇਰੇ 10:40 ਵਜੇ, ਫਿਰੋਜ਼ਪੁਰ ਜਿਲਾ ਦੇ ਪਿੰਡ ਲੱਖਾ ਸਿੰਘ ਵਾਲਾ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਬੀਐਸਐਫ ਦੇ ਜਵਾਨਾਂ ਵੱਲੋ ਇੱਕ ਪੈਕਟ ਸਮੇਤ 01 ਡਰੋਨ ਬਰਾਮਦ ਕੀਤਾ। ਪੈਕੇਟ ਨੂੰ ਪੀਲੇ ਰੰਗ ਦੀ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਹੋਇਆ ਸੀ ਅਤੇ ਇਸ ਦੇ ਨਾਲ ਇੱਕ ਛੋਟੀ ਪਲਾਸਟਿਕ ਟਾਰਚ ਵਾਲੀ ਇੱਕ ਧਾਤ ਦੀ ਰਿੰਗ ਵੀ ਪਾਈ ਗਈ ਸੀ। ਪੈਕੇਟ ਦੀ ਜਾਂਚ ਕਰਨ ‘ਤੇ ਅੰਦਰੋਂ 01 ਪਿਸਤੌਲ (ਬਿਨਾਂ ਬੈਰਲ) ਅਤੇ ਪਿਸਤੌਲ ਦਾ ਇੱਕ ਖਾਲੀ ਮੈਗਜ਼ੀਨ ਮਿਲਿਆ। ਬਰਾਮਦ ਕੀਤੇ ਗਏ ਡਰੋਨ ਦੀ ਪਛਾਣ ਚੀਨ ਦੇ ਬਣੇ DJI Mavic-3 ਕਲਾਸਿਕ ਵਜੋਂ ਹੋਈ ਹੈ।
