ਬੁਢਲਾਡਾ ਵਿੱਚ ਚੈਰੀਟੇਬਲ ਲੈਬੋਰਟਰੀ ਸੰਸਥਾਵਾਂ ਦੇ ਸਹਿਯੋਗ ਨਾਲ ਚਾਲੂ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਬੁਢਲਾਡਾ ਦੇ ਆਈ ਟੀ ਆਈ ਚੌਂਕ ਵਿੱਚ ਡਾਕਟਰ ਸਿਮਰਨਜੀਤ ਸਿੰਘ ਵਲੋਂ ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਮਾਨਸਾ ਦੀ ਸਮਾਜ ਸੇਵੀ ਸੰਸਥਾ ਨੌਜਵਾਨ ਸੇਵਾ ਕਲੱਬ ਦੇ ਸਹਿਯੋਗ ਨਾਲ ਇੱਕ ਖ਼ਾਲਸਾ ਚੈਰੀਟੇਬਲ ਲੈਬੋਰਟਰੀ ਸ਼ੁਰੂ ਕੀਤੀ ਗਈ ਜਿਸ ਵਿੱਚ ਲੋੜਵੰਦਾਂ ਦੇ ਬਹੁਤ ਘੱਟ ਰੇਟਾਂ ਤੇ ਟੈਸਟ ਕੀਤੇ ਜਾਣਗੇ। ਮਾਤਾ ਗੁਜ਼ਰੀ ਜੀ ਭਲਾਈ ਕੇਂਦਰ ਦੇ ਮਾਸਟਰ ਕੁਲਵੰਤ ਸਿੰਘ ਅਤੇ ਨੌਜਵਾਨ ਸੇਵਾ ਕਲੱਬ ਦੇ ਰਣਧੀਰ ਸਿੰਘ ਮਾਨਸਾ ਨੇ ਦੱਸਿਆ ਕਿ ਉਹ ਦੋਨੋਂ ਸੰਸਥਾਵਾਂ ਦੀ ਪਰਚੀ ਤੇ ਟੈਸਟ ਫ੍ਰੀ ਕੀਤੇ ਜਾਣਗੇ। ਸੰਸਥਾਵਾਂ ਨੇ ਇਲਾਕ਼ਾ ਨਿਵਾਸੀਆਂ ਨੂੰ ਸਹਿਯੋਗ ਦੇਣ ਲਈ ਬੇਨਤੀ ਕੀਤੀ ਹੈ। ਇਲਾਕੇ ਨੂੰ ਇਸ ਲੈਬੋਰਟਰੀ ਤੋਂ ਬੜੀਆਂ ਉਮੀਦਾਂ ਹਨ ਅਤੇ ਲੋੜਵੰਦਾਂ ਨੂੰ ਕਾਫ਼ੀ ਲਾਭ ਹੋਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਡਾਕਟਰ ਕੁਲਵੰਤ ਰਾਏ ਗੀਤਾਂਜਲੀ ਹਸਪਤਾਲ ਵਲੋਂ ਸਿਮਰਨਜੀਤ ਸਿੰਘ ਨੂੰ ਮੁਬਾਰਕਾਂ ਦਿੰਦੇ ਹੋਏ ਸਮਾਜ ਸੇਵਾ ਲਈ ਅਸ਼ੀਰਵਾਦ ਦਿੱਤਾ। ਉਪਰੋਕਤ ਤੋਂ ਇਲਾਵਾ ਇਸ ਮੌਕੇ ਸਿਮਰਨਜੀਤ ਸਿੰਘ ਦੇ ਪਰਿਵਾਰਕ ਮੈਂਬਰ, ਨੌਜਵਾਨ ਸੇਵਾ ਕਲੱਬ ਮਾਨਸਾ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਮੈਂਬਰਾਂ ਇਲਾਕਾ ਨਿਵਾਸੀ ਹਾਜਰ ਸਨ।
