ਬੂਮ ਇਨ ਟੈਕਨੋਲਜੀ ਨਕੋਦਰ ਨੇ ਨਿਰਜਲਾ ਇਕਾਦਸ਼ੀ ਤੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ਨਕੋਦਰ (ਏ.ਐਲ.ਬਿਉਰੋ) ਵੈਬਸਾਈਟ ਬਨਾਉਣ ਵਾਲੀ ਪ੍ਰਸਿੱਧ ਕੰਪਨੀ ਬੂਮ ਇਨ ਟੈਕਨੋਲਜੀ ਜਿਸਦਾ ਦਫਤਰ ਨਜਦੀਕ ਬੱਸ ਸਟੈਂਡ ਜਲੰਧਰ ਰੋਡ ਨਕੋਦਰ ਵਿਖੇ ਸਥਿਤ ਹੈ, ਵੈਬਸਾਈਟ ਦੇ ਨਾਲ-ਨਾਲ ਸੋਸ਼ਲ ਮੀਡਿਆ ਐਡਵਰਟਾਈਜਮੈਂਟ, ਡਿਜਾਇਨਿੰਗ, ਐਪ ਅਤੇ ਹੋਰ ਵੀ ਆਈ.ਟੀ. ਨਾਲ ਸੰਬੰਧਿਤ ਕੰਮ ਕਰ ਰਹੇ ਹਨ, ਬੂਮ ਇਨ ਟੈਕਨੋਲਜੀ ਵੱਲੋਂ ਨਿਰਜਲਾ ਇਕਾਦਸ਼ੀ ਮੌਕੇ ਦਫਤਰ ਅੱਗੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਕੰਪਨੀ ਦੇ ਮਾਲਿਕ ਮਾਧਵ ਬਾਂਸਲ, ਨੱਨੂ ਬਾਂਸਲ, ਉਹਨਾਂ ਦੇ ਮਾਤਾ ਜੀ, ਸਮੂਹ ਗੁਪਤਾ ਪਰਿਵਾਰ, ਬੂਮ ਇਨ ਟੈਕਨੋਲਜੀ ਦਾ ਸਮੂਹ ਸਟਾਫ ਅਤੇ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਨੇ ਜਲ ਦੀ ਸੇਵਾ ਕੀਤੀ।
