August 7, 2025
#Latest News

ਬੇਖੌਫ ਹੋਏ ਚੋਰ, ਨਹੀਂ ਰਿਹਾ ਪੁਲੀਸ ਦਾ ਕੋਈ ਡਰ

ਭਵਾਨੀਗੜ੍ਹ (ਵਿਜੈ ਗਰਗ) ਆਏ ਦਿਨ ਕਿਸਾਨਾਂ ਦੀਆਂ ਖੇਤਾਂ ਵਾਲੀਆਂ ਮੋਟਰਾਂ ’ਤੇ ਚੋਰੀਆਂ ਹੋਣ ਕਾਰਨ ਕਿਸਾਨ ਡਾਹਢੇ ਪ੍ਰੇਸ਼ਾਨ ਹਨ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਇਸ ਲਈ ਚੋਰਾਂ ਖਿਲਾਫ ਸਖਤੀ ਵਰਤੀ ਜਾਵੇ। ਕਿਸਾਨ ਜਗਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਰੈਣਗੜ੍ਹ ਨੇ ਪੁਲੀਸ ਕੋਲ ਸ਼ਿਕਾਇਤ ਕਰਦਿਆਂ ਦੱਸਿਆ ਕਿ ਅਣਪਛਾਤੇ ਵਿਅਕਤੀ ਉਸਦੀ ਜਮੀਨ ਵਿਚ ਲੱਗੀ ਮੋਟਰ ਦੀ ਕਰੀਬ 30 ਫੁੱਟ ਕੇਬਲ ਤਾਰ ਵੱ ਕੇ ਲੈ ਗਏ ਅਤੇ ਮੋਟਰ ਦਾ ਸਟਾਟਰ ਵੀ ਭੰਨ ਕੇ ਉਸ ਵਿਚੋਂ ਸਮਾਨ ਕੱਢ ਕੇ ਲੈ ਗਏ। ਅੱਜ ਪੁਲੀਸ ਚੌਕੀ ਘਰਾਚੋਂ ਆਏ ਕਿਸਾਨਾਂ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਾਹਨਗੜ੍ਹ ਦੀਆਂ 3 ਮੋਟਰਾਂ, ਬਹਾਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਕਾਹਨਗੜ੍ਹ ਦੀਆਂ ਦੋ ਮੋਟਰਾਂ, ਪ੍ਰਗਟ ਸਿੰਘ ਪੁੱਤਰ ਆਲਾ ਸਿੰਘ ਵਾਸੀ ਕਾਹਨਗੜ੍ਹ ਦੀ ਇਕ ਮੋਟਰ, ਜਗਤਾਰ ਸਿੰਘ ਪੁੱਤਰ ਕੈਲਾ ਸਿੰਘ ਦੀ ਇਕ ਮੋਟਰ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ, ਬੀਰਬਲ ਸਿੰਘ ਪੁੱਤਰ ਆਲਾ ਸਿੰਘ, ਬਹਾਦਰ ਸਿੰਘ ਪੁੱਤਰ ਜੰਗ ਸਿੰਘ, ਦਰਸ਼ਨ ਸਿੰਘ ਨਰੈਣਗੜ੍ਹ, ਦਲਬਾਰਾ ਸਿੰਘ ਪੁੱਤਰ ਜੰਗ ਸਿੰਘ, ਕ੍ਰਿਸ਼ਨਪਾਲ ਸਿੰਘ ਪੁੱਤਰ ਚੰਨਣ ਸਿੰਘ, ਜਰਨੈਲ ਸਿੰਘ ਪੁੱਤਰ ਗੁਰਦਿਆਲ ਸਿੰਘ, ਮੇਜਰ ਸਿੰਘ ਪੁੱਤਰ ਭਾਗ ਸਿੰਘ ਦੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਅਤੇ ਸਟਾਟਰਾਂ ਦੀ ਭੰਨ-ਤੋੜ ਕਰਕੇ ਵਿਚਲਾ ਸਮਾਨ ਚੋਰੀ ਕੀਤਾ ਗਿਆ। ਪਿੰਡ ਨਰੈਣਗੜ੍ਹ ਅਤੇ ਕਾਹਨਗੜ੍ਹ ਦੇ ਉਕਤ ਕਿਸਾਨਾਂ ਨੇ ਦੱਸਿਆ ਕਿ ਚੋਰਾਂ ਦੇ ਹੌਸਲੇ ਇਹਨੇ ਬੁਲੰਦ ਹੋ ਚੁੱਕੇ ਹਨ ਉਹਨਾਂ ਨੇ ਕੇਬਲਾਂ ਚੋਰੀ ਕਰਕੇ ਖੇਤਾਂ ਵਿਚ ਬੈਠਕੇ ਹੀ ਕੇਬਲਾਂ ਵਿਚੋਂ ਤਾਂਬਾ ਕੱਢਿਆ ਗਿਆ। ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਭੈਅ ਦਿਖਾਈ ਨਹੀਂ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਜਿੰਨ੍ਹਾਂ ਮੋਟਰਾਂ ਦੇ ਪ੍ਰਵਾਸੀ ਮਜ਼ਦੂਰ ਝੋਨਾ ਲਗਾਉਣ ਲਈ ਆ ਕੇ ਬੈਠੇ ਹਨ ਉਹੀ ਮੋਟਰਾਂ ਦੀ ਬੱਚਤ ਰਹੀ ਹੈ ਬਾਕੀ ਦਰਜਨਾਂ ਮੋਟਰਾਂ ਦੀਆਂ ਕੇਬਲਾਂ, ਸਟਾਟਰ, ਖੇਤ ਦੇ ਕੋਠਿਆਂ ਵਿਚ ਪਿਆ ਹੋਰ ਘਰੇਲੂ ਸਮਾਨ ਜਾਂ ਤਾਂ ਚੋਰੀ ਕੀਤਾ ਗਿਆ ਨਹੀਂ ਭੰਨ ਤੋੜ ਕਰਕੇ ਛੁੱਟ ਗਏ। ਕਿਸਾਨਾਂ ਨੇ ਦੱਸਿਆ ਕਿ ਇਹ ਚੋਰ ਜਰੂਰ ਨਸ਼ੇੜੀ ਕਿਸਮ ਦੇ ਆਦਮੀ ਹਨ ਜਿਹੜੇ ਆਪਣੀ ਨਸ਼ੇ ਦੀ ਲੱਤ ਪੂਰੀ ਕਰਨ ਲਈ 8-9 ਹਜਾਰ ਰੁਪਏ ਦਾ ਸਮਾਨ ਸਿਰਫ ਨਾਮਾਤਾਰ ਰੁਪਇਆਂ ਵਿਚ ਹੀ ਕਬਾੜ ਦੇ ਭਾਅ ਵੇਚਕੇ ਆਪਣਾ ਗੁਜਾਰਾ ਕਰਦੇ ਹਨ। ਕਿਸਾਨਾਂ ਨੇ ਇਹ ਵੀ ਦੁੱਖ ਪ੍ਰਗਟ ਕੀਤਾ ਕਿ ਕੋਈ ਵੀ ਕਿਸਾਨ ਰਾਤ ਨੂੰ ਆਪਣੀ ਮੋਟਰ ਤੇ ਇਕੱਲਾ ਨਹੀਂ ਜਾ ਸਕਦਾ। ਉਹਨਾਂ ਰੋਸ ਪ੍ਰਗਟਾਉੀਦਿਆਂ ਦੱਸਿਆ ਕਿ ਜੇਕਰ ਇਹਨਾਂ ਚੋਰਾਂ ਖਿਲਾਫ ਸਖਤੀ ਨਾ ਵਰਤੀ ਤਾਂ ਸਰਦੀਆਂ ਦੀਆਂ ਰਾਤਾਂ ਵਿਚ ਚੋਰਾਂ ਨੇ ਕੇਬਲਾਂ ਨਾਲ ਹੀ ਨਹੀਂ ਸਾਰਨਾ ਬਲਕਿ ਮੋਟਰਾਂ ਨੂੰ ਕੱਢਣਾ ਵੀ ਸ਼ੁਰੂ ਕਰ ਦੇਣਾ ਹੈ। ਕਿਉਂਕਿ ਇਕੱਲਾ ਵਿਅਕਤੀ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਚੋਰਾਂ ਕੋਲ ਤਾਂ ਹਥਿਆਰ ਵੀ ਹੋ ਸਕਦੇ ਹਨ।

Leave a comment

Your email address will not be published. Required fields are marked *