ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਵੱਲੋਂ ਲਗਾਏ ਗਏ ਛਾਂ-ਦਾਰ ਬੂਟੇ – ਭਾਈ ਰਾਮ ਸਿੰਘ ਮੈਗੜਾਂ

ਨਵਾਂ ਸ਼ਹਿਰ/ਔੜ (ਨੇਕਾ ਮੱਲ੍ਹਾਂ ਬੇਦੀਆ) ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਫਰਾਂਸ ਤੇ ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਭਾਰਤ ਪੰਜਾਬ ਦੇ ਸੇਵਾਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਏਸ ਸਾਲ ਵੀ ਪਿੰਡ ਮੱਲ੍ਹਾਂ ਬੇਦੀਆ ਦੇ ਖਾਲੀ ਪਏ ਥਾਵਾਂ ਤੇ ਨਹਿਰਾਂ ਦੇ ਖਾਲੀ ਪਏ ਕੰਢਿਆਂ ਉੱਤੇ ਛਾਂਦਾਰ ਬੂਟੇ ਲਗਾਏ ਗਏ ਏਹ ਜਾਣਕਾਰੀ ਪ੍ਰੈਸ ਨੂੰ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਗੜਾਂ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕੇ ਸਾਡੀ ਸੰਸਥਾ ਦੇ ਅਣਥੱਕ ਸੇਵਾਦਾਰਾਂ ਵੱਲੋਂ ਏਹ ਸੇਵਾਵਾਂ ਹਰ ਸਾਲ ਨਿਭਾਇਆ ਜਾਦੀਆਂ ਹਨ। ਪੰਜਾਬ ਵਿੱਚ ਦਿਨ ਪ੍ਰਤੀ ਦਿਨ ਅੰਤਾਂ ਦੀ ਗਰਮੀ ਪੈ ਰਹੀ ਹੈ ਜਿਸ ਦਾ ਕਾਰਨ ਹੈ ਮਨੁੱਖ ਆਪ ਹੀ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਦਰਖਤਾਂ ਨੂੰ ਕੱਟ ਰਿਹਾ ਹੈ ਧਰਤੀ ਹੇਠੋਂ ਪਾਣੀ ਨੂੰ ਮੁਕਾ ਰਿਹਾ ਹੈ ਤੇ ਖੇਤਾਂ ਦੇ ਵਿੱਚ ਅੱਗਾਂ ਲਗਾਕੇ ਬੂਟੇ ਮਚਾ ਰਿਹਾ ਹੈ ਜਿਸ ਕਰਕੇ ਇੰਨੀ ਗਰਮੀ ਦੀ ਮਾਰ ਝੱਲ ਰਹੇ ਹਾਂ ਇਹਨਾਂ ਕਾਰਨਾ ਨੂੰ ਹੀ ਵੇਖਦੇ ਹੋਏ ਸਾਡੀ ਸੰਸਥਾ ਦੇ ਵੱਲੋਂ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਬੂਟੇ ਲਗਾਏ ਜਾ ਰਹੇ ਨੇ ਤੇ ਸਾਨੂੰ ਖੁਸ਼ੀ ਹੈਂ ਕੇ ਸੰਸਥਾ ਵੱਲੋਂ ਏਹ ਕਾਰਜ ਸੇਵਾ ਭਾਵਨਾ ਨਾਲ ਕੀਤਾ ਜਾ ਰਿਹਾ ਹੈ ਇਹਨਾਂ ਬੂਟੀਆਂ ਨੂੰ ਲਗਾਉਣ ਦੀ ਸੇਵਾ ਸ੍ਰੀ ਮਨਦੀਪ ਸਿੰਘ ,ਦੀਪਾ, ਨਵਜੋਤ ਸਿੰਘ, ਲੱਭੂ, ਜਸਕਰਨ ਸਿੰਘ, ਕਰਨੀ, ਵੱਲੋਂ ਕੀਤੀ ਗਈ ਹੈ। ਬੇਗਮਪੁਰਾ ਏਡ ਇੰਟਰਨੈਸ਼ਨਲ ਸੰਸਥਾ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਗੜਾਂ ਜੀ ਨੇ ਪੰਜਾਬ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕੇ ਸਾਡਾ ਸਾਰੀਆਂ ਦਾ ਫਰਜ ਬਣਦਾ ਹੈ ਕੇ ਅਸੀਂ ਵੱਧ ਤੋਂ ਵੱਧ ਰੁੱਖ ਲਗਾਕੇ ਆਪੋਂ ਆਪਣੀ ਜੁੰਮੇਵਾਰੀ ਨਿਭਾਈਏ ਤੇ ਕੁਦਰਤ ਨਾਲ ਖਿਲਵਾੜ ਨਾ ਕਰੀਏ ਤੇ ਦੂਜੀ ਬੇਨਤੀ ਕੀਤੀ ਹੈ ਕੇ ਜੇਕਰ ਕਿਸੇ ਨੂੰ ਬੂਟੇ ਲਗਾਉਣ ਲਈ ਸਾਡੀ ਸੰਸਥਾ ਦੀ ਜਰੂਰਤ ਹੈ ਤਾਂ ਸਾਡੀ ਸੰਸਥਾ ਬੇਗਮਪੁਰਾ ਏਡ ਇੰਟਰਨੈਸ਼ਨਲ ਬੂਟੇ ਲਗਾਉਣ ਵਾਲੇ ਸੇਵਾਦਾਰਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਨੂੰ ਤਿਆਰ ਹੈ ਜੀ।
