ਬ੍ਰਾਹਮਣ ਸਭਾ ਵੱਲੋਂ ਰਾਮ ਚਰਿੱਤਰ ਮਾਨਸ ਪਾਠ ਦਾ ਭੋਗ ਪਾਇਆ

ਭਵਾਨੀਗੜ੍ਹ (ਵਿਜੈ ਗਰਗ) ਸ੍ਰੀ ਬ੍ਰਾਹਮਣ ਸਭਾ (ਰਜਿ.) ਭਵਾਨੀਗੜ੍ਹ ਵੱਲੋਂ ਪ੍ਰਧਾਨ ਸ੍ਰੀ ਮਨਦੀਪ ਅੱਤਰੀ ਦੀ ਅਗਵਾਈ ਹੇਠ ਅਤੇ ਪ੍ਰਾਚੀਨ ਸ਼ਿਵ ਮੰਦਿਰ ਕਮੇਟੀ ਦੇ ਸਹਿਯੋਗ ਨਾਲ ਅਯੋਧਿਆ ਵਿਖੇ ਸ੍ਰੀ ਰਾਮ ਲੱਲਾ ਜੀ ਦੀ ਪ੍ਰਾਣ ਪ੍ਰਤਿਸ਼ਟਾ ਨੂੰ ਸਮਰਪਿਤ ਸ੍ਰੀ ਰਾਮ ਚਰਿਤਰ ਮਾਨਸ ਪਾਠ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਪਵਿੱਤਰ ਦਿਨ ‘ਤੇ ਸਮੂਹ ਰਾਮ ਭਗਤਾਂ ਨੂੰ ਵਧਾਈ ਦਿੱਤੀ। ਹਵਨ ਦੌਰਾਨ ਜ਼ਜਮਾਨ ਦੇ ਤੌਰ ‘ਤੇ ਨਰਿੰਦਰ ਕੁਮਾਰ ਗਰਗ ਹਾਜ਼ਰ ਹੋਏ। ਇਸ ਮੌਕੇ ਸਰਪ੍ਰਸਤ ਸ੍ਰੀ ਪਵਨ ਕੁਮਾਰ ਸ਼ਰਮਾ, ਜਨਰਲ ਸਕੱਤਰ ਡਾ ਰਿੰਪੀ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸ਼ਰਮਾ, ਤੇਜਿੰਦਰ ਸ਼ਰਮਾ ਪਾਲੀ, ਪਰਮਜੀਤ ਸ਼ਰਮਾ, ਨਰਿੰਦਰ ਸ਼ਰਮਾ (ਸਾਰੇ ਮੀਤ ਪ੍ਰਧਾਨ), ਵਿਨੋਦ ਸ਼ਰਮਾ ਸਲਾਹਕਾਰ, ਹਰਿੰਦਰ ਪਾਲ ਸ਼ਰਮਾ ਨੀਟਾ, ਡਾ. ਰਾਜ ਕੁਮਾਰ ਲੋਮਿਸ਼, ਭੂਸ਼ਨ ਮੋਦਗਿੱਲ, ਦਵਿੰਦਰ ਮੋਦਗਿੱਲ, ਯੁਗੇਸ਼ ਰਤਨ, ਕ੍ਰਿਸ਼ਨ ਕੁਮਾਰ ਸ਼ਰਮਾ, ਮੱਖਣ ਸ਼ਰਮਾ, ਪੰ. ਭਗਵਤੀ ਪ੍ਰਸ਼ਾਦ,ਪੰ ਜਗਦੀਸ਼ ਸ਼ਾਸ਼ਤਰੀ, ਡਾ. ਪ੍ਰਦੀਪ ਮੋਦਗਿਲ, ਗੋਪਾਲ ਕ੍ਰਿਸ਼ਨ ਸ਼ਰਮਾ, ਗੀਤਾ ਸ਼ਰਮਾ, ਨੀਲਮ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਰਾਮ ਭਗਤ ਹਾਜ਼ਰ ਸਨ।
