August 7, 2025
#Punjab

ਬੱਚਿਆਂ ਦੀ ਯਾਦ ਵਿੱਚ ਛਬੀਲ ਲਗਾਈ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਨੌਜਵਾਨ ਸੇਵਾ ਕਲੱਬ ਬਰ੍ਹੇ ਵਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਸਹਿਯੋਗ ਨਾਲ ਸੰਸਥਾ ਦੇ ਹੀਰੇ ਸੇਵਦਾਰ ਕਾਕਾ ਗੁਪਾਲ ਸਿੰਘ ਅਤੇ ਅਕਾਸ਼ਦੀਪ ਸਿੰਘ ਦੀ ਯਾਦ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਨਿਮਾਣੀ ਇਕਾਦਸ਼ੀ ਦੇ ਸ਼ੁਭ ਮੌਕੇ ਪਿੰਡ ਬਰ੍ਹੇ ਵਿਖੇ ਮੇਲੇ ਦੌਰਾਨ ਮਿੱਠੇ ਠੰਡੇ ਪਾਣੀ ਦੀ ਛਬੀਲ ਲਗਾਈ ਗਈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕਲੱਬ ਆਗੂ ਨਿੱਕਾ ਸਿੰਘ ਬਰ੍ਹੇ ਨੇ ਦੱਸਿਆ ਕਿ ਪਿੰਡ ਵਿੱਚ ਲੱਗਦੇ ਸਲਾਨਾ ਜੋੜ ਮੇਲੇ ਦੌਰਾਨ ਤਿਨੋਂ ਦਿਨ ਇਹ ਛਬੀਲ ਇਸ ਵਾਰ ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਸੇਵਾਦਾਰ ਕਾਕਾ ਗੁਪਾਲ ਸਿੰਘ ਅਤੇ ਕਾਕਾ ਅਕਾਸ਼ਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਕਰਕੇ ਲਗਾਈ ਗਈ। ਪਿੰਡ ਵਾਸੀਆਂ ਵਲੋਂ ਵੀ ਪੂਰਨ ਸਹਿਯੋਗ ਮਿਲਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਰ੍ਹੇ ਕਲੱਬ ਮੈਂਬਰ ਮਿਸਤਰੀ ਅੰਮ੍ਰਿਤਪਾਲ, ਗਿਆਨੀ ਦਰਸ਼ਨ ਸਿੰਘ, ਡਾਕਟਰ ਨਰੈਣ ਸਿੰਘ,ਤਰਸੇਮ ਸਿੰਘ,ਕਾਕਾ ਬਿਜਲੀ ਵਾਲਾ, ਮਿਸਤਰੀ ਬੀਰਾ ਸਿੰਘ,ਗੋਟਾ ਸਿੰਘ, ਤਰਸੇਮ ਸਿੰਘ ਗੁਰੂ ਅਤੇ ਭਲਾਈ ਕੇਂਦਰ ਬੁਢਲਾਡਾ ਦੇ ਗੁਰਤੇਜ ਸਿੰਘ ਕੈਂਥ, ਬਲਦੇਵ ਖਾਨ, ਫਤਹਿ ਸਿੰਘ,ਰਾਣਾ ਸਿੰਘ , ਨੱਥਾ ਸਿੰਘ,ਲੱਕੀ ਸਟੂਡੀਓ, ਕਮਲਪ੍ਰੀਤ ਸਿੰਘ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *