ਬੱਚਿਆਂ ਨੂੰ ਕਿਤਾਬਾਂ ਵੰਡਣ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਹੋ ਰਹੀ – ਬਾਊਪੁਰੀ

ਸ਼ਾਹਕੋਟ (ਰਣਜੀਤ ਬਹਾਦੁਰ) ਸਮਾਜ ਵਿਚ ਬਹੁਤੇ ਲੋਕਾਂ ਨੂੰ ਆਪਣੇ ਹੀ ਘਰੇਲੂ ਕੰਮਾਂ ਤੋਂ ਵਿਹਲ ਨਹੀਂ ਮਿਲਦੀ ਅਤੇ ਉਹ ਆਪਣੀ ਜ਼ਿੰਦਗੀ ਪਸ਼ੂ ਪੰਛੀਆਂ ਦੀ ਤਰ੍ਹਾਂ ਗੁਜਾਰ ਕੇ ਇਸ ਦੁਨੀਆਂ ਤੋ ਰੁਖਸਤ ਹੋ ਜਾਂਦੇ ਹਨ ਪਰ ਕੁਝ ਅਜਿਹੇ ਇਨਸਾਨ ਵੀ ਧਰਤੀ ਤੇ ਆਉਂਦੇ ਹਨ , ਜ਼ੋ ਆਪਣੀਆਂ ਪਰੀਵਾਰਕ ਜੁਮੇਵਾਰੀਆ ਨੂੰ ਨਿਭਾਉਣ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਅਜਿਹੀਆਂ ਮਿਸਾਲਾ ਪੈਦਾ ਕਰ ਜਾਂਦੇ ਹਨ, ਜ਼ੋ ਸਮਾਜ਼ ਲਈ ਵਰਦਾਨ ਸਾਬਿਤ ਹੋ ਨਿਬੜਦੀਆਂ ਹਨ ਅਤੇ ਫਿਰ ਕੁੱਝ ਸਮਾਜਸੇਵੀ ਉਨ੍ਹਾਂ ਤੋਂ ਸੇਧ ਲੈਕੇ ਸਮਾਜ ਸੇਵਾ ਦੇ ਕੰਮਾਂ ਚ ਆਪਣਾ ਯੋਗਦਾਨ ਪਾ ਜਾਂਦੇ ਹਨ। ਅਜਿਹੀਆਂ ਸਖਸ਼ੀਅਤਾਂ ਦੀ ਜੇਕਰ ਗੱਲ ਕਰੀਏ ਤਾਂ ਸ੍ਰੀ ਹਰਭਜਨ ਸਿੰਘ ਬਾਊਪੁਰ, ਅੰਮ੍ਰਿਤਪਾਲ ਸਿੰਘ ਗ੍ਰੰਥੀ,, ਅਤੇ ਸੇਵਾ ਮੁਕਤ ਅਧਿਆਪਕ ਹਰਭਜਨ ਸਿੰਘ ਸ਼ਾਹਕੋਟ ਦੇ ਨਾਂ ਵਰਨਣਯੋਗ ਹਨ , ਜਿਨ੍ਹਾਂ ਬੱਚਿਆਂ ਨੂੰ ਕਿਤਾਬਾਂ ਵੰਡਣ ਦੀ ਸੇਵਾ ਸ਼ੁਰੂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੱਚੇ ਆਪਣੀਆਂ ਕਿਤਾਬਾਂ ਜਮਾ ਕਰਵਾਕੇ ਅਗਲੀ ਨਵੀਂ ਕਲਾਸ ਦੀਆਂ ਕਿਤਾਬਾਂ ਲੈ ਜਾਂਦੇ ਹਨ, ਜਿਸ ਨਾਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਬਹੁਤ ਲਾਭ ਮਿਲ ਰਿਹਾ ਹੈ। ਅੱਜ ਇੱਕ ਲੜਕੀ ਦੀਆਂ ਕਿਤਾਬਾਂ ਲੈਕੇ ਜਾਣ ਸਮੇਂ ਬੱਚੀ ਦੀ ਮਾਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ,, ਉਨ੍ਹਾਂ ਕਿਹਾ ਕਿ ਗਰੀਬ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਕਿਤਾਬਾਂ ਮਿਲਣੀਆਂ ਬਹੁਤ ਵੱਡਾ ਕਦਮ ਹੈ,, ਉਨ੍ਹਾਂ ਹਲਕੇ ਦੇ ਸਮੂੰਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਪੁਰਾਣੀਆਂ ਕਿਤਾਬਾਂ ਜਮਾ ਕਰਵਾਕੇ ਅਗਲੀ ਨਵੀਂ ਕਲਾਸ ਦੀਆਂ ਕਿਤਾਬਾਂ ਲੈਕੇ ਜਾ ਸਕਦੇ ਹਨ।
